ਅਬੁਜਾ: ਜਿਸ ਉਮਰ 'ਚ ਆ ਕੇ ਬੰਦਾ ਆਪਣੇ ਦੋਹਤੇ-ਪੋਤੀਆਂ ਨਾਲ ਖੇਡਦਾ ਹੈ, ਉਸ ਉਮਰ 'ਚ ਜੇਕਰ ਉਹ ਵਿਆਹ ਦੀ ਗੱਲ ਕਰੇ ਤਾਂ ਹਰ ਕੋਈ ਹੈਰਾਨੀ ਹੀ ਜ਼ਾਹਿਰ ਕਰੇਗਾ। ਕੁੱਝ ਅਜਿਹਾ ਹੀ ਹੈ, ਇਹ ਸ਼ਖ਼ਸ ਜਿਸ ਦੀ ਉਮਰ 92 ਸਾਲ ਹੈ ਅਤੇ ਉਸ ਦੀਆਂ 97 ਪਤਨੀਆਂ ਹਨ।

ਨਾਈਜੀਰੀਆ ਦੇ ਰਹਿਣ ਵਾਲੇ ਇਸਲਾਮਿਕ ਮੌਲਵੀ ਦਾ ਕਹਿਣਾ ਹੈ ਕਿ ਉਹ ਸਿਹਤਮੰਦ ਹੈ ਅਤੇ ਉਹ ਵਿਆਹ ਕਰਨ ਲਈ ਨਵੀਂ ਵਹੁਟੀ ਲੱਭ ਰਿਹਾ ਹੈ। ਮੁਹੰਮਦ ਬੈਲੋ ਅਬੁਬਕਰ ਨਾਂ ਦੇ ਇਸਲਾਮਿਕ ਮੌਲਵੀ ਨੇ 107 ਦੇ ਕਰੀਬ ਔਰਤਾਂ ਨਾਲ ਵਿਆਹ ਕੀਤਾ ਹੈ ਅਤੇ ਜਿਨ੍ਹਾਂ 'ਚੋਂ ਉਹ 10 ਔਰਤਾਂ ਨੂੰ ਤਲਾਕ ਦੇ ਚੁੱਕਾ ਹੈ। ਫ਼ਿਲਹਾਲ ਉਹ 97 ਪਤਨੀਆਂ ਦਾ ਪਤੀ ਹੈ।

ਇੱਕ ਰਿਪੋਰਟ ਮੁਤਾਬਿਕ ਮੌਲਵੀ ਦਾ ਮੰਨਣਾ ਹੈ ਕਿ ਪਤਨੀਆਂ ਦੀ ਗਿਣਤੀ ਬਾਰੇ ਕੋਈ ਖ਼ਾਸ ਨਿਯਮ ਨਹੀਂ ਹੈ। ਇੱਕ ਅਖ਼ਬਾਰ ਨਾਲ ਗੱਲਬਾਤ ਕਰਦੇ ਹੋਏ ਉਸ ਨੇ ਕਿਹਾ ਕਿ ਖ਼ੁਦਾ ਨੇ ਇੱਕ ਕੰਮ ਸੌਂਪਿਆ ਹੈ, ਜਿਸ ਨੂੰ ਉਹ ਆਖ਼ਰੀ ਸਾਹ ਤੱਕ ਕਰੇਗਾ। ਨਾਲ ਹੀ ਉਸ ਨੇ ਆਪਣੀ ਮੌਤ ਦੇ ਦਾਅਵਿਆਂ ਨੂੰ ਖ਼ਾਰਜ ਕਰ ਦਿੱਤਾ ਹੈ। ਬੈਲੋ ਦੇ 185 ਬੱਚੇ ਹਨ, ਜਿਨ੍ਹਾਂ 'ਚੋਂ ਕੁੱਝ ਬੱਚੇ ਬਾਹਰ ਰਹਿੰਦੇ ਹਨ। ਉਹ ਪਹਿਲੀ ਵਾਰ 2008 'ਚ ਕੌਮਾਂਤਰੀ ਭਾਈਚਾਰੇ ਦੇ ਧਿਆਨ 'ਚ ਆਇਆ, ਉਸ ਸਮੇਂ ਉਸ ਦੀਆਂ 86 ਪਤਨੀਆਂ ਸਨ। ਮੌਲਵੀ ਨੇ ਦਾਅਵਾ ਕੀਤਾ ਕਿ ਅੱਲਾ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਹੈ, ਇਸ ਲਈ ਉਹ ਵਿਆਹ ਕਰ ਰਿਹਾ ਹੈ।

ਸਥਾਨਕ ਸ਼ਰੀਆ ਅਦਾਲਤ ਦੇ ਹੁਕਮ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਬਾਅਦ 'ਚ ਇਸ ਸ਼ਰਤ ਨਾਲ ਛੱਡ ਦਿੱਤਾ ਸੀ ਕਿ ਉਹ 86 'ਚੋਂ 82 ਪਤਨੀਆਂ ਨੂੰ ਤਲਾਕ ਦੇ ਦੇਵੇਗਾ ਪਰ ਉਸ ਨੇ ਅਦਾਲਤ ਦੇ ਹੁਕਮ ਦਾ ਪਾਲਨ ਨਹੀਂ ਕੀਤਾ ਅਤੇ ਹੁਣ ਤੱਕ 97 ਵਿਆਹ ਕਰ ਚੁੱਕਾ ਹੈ। ਮੌਲਵੀ ਦਾ ਕਹਿਣਾ ਹੈ ਕਿ ਉਸ ਦੀ ਸਿਰਫ਼ 97 ਪਤਨੀਆਂ ਹਨ। ਅਜੇ ਉਹ ਹੋਰ ਵਿਆਹ ਕਰਨਾ ਚਾਹੁੰਦਾ ਹਾਂ। ਮੈਂ ਉਦੋਂ ਤੱਕ ਵਿਆਹ ਕਰਨਾ ਜਾਰੀ ਰੱਖਾਂਗਾ, ਜਦੋਂ ਤੱਕ ਮੈਂ ਜ਼ਿੰਦਾ ਹਾਂ।