ਮਮਤਾ ਬੈਨਰਜੀ ਦੀ FACEBOOK 'ਤੇ ਨਿਖੇਧੀ ਲੜਕੀ ਨੂੰ ਪਈ ਮਹਿੰਗੀ
ਏਬੀਪੀ ਸਾਂਝਾ | 18 Oct 2016 07:14 PM (IST)
ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਫੇਸਬੁੱਕ ਉੱਤੇ ਨਿਖੇਧੀ ਕਰਨੀ ਇੱਕ ਲੜਕੀ ਨੂੰ ਮਹਿੰਗੀ ਪੈ ਰਹੀ ਹੈ। ਲੜਕੀ ਵੱਲੋਂ ਮਮਤਾ ਬੈਨਰਜੀ ਦੀ ਕੀਤੀ ਗਈ ਨਿਖੇਧੀ ਸੂਬੇ ਵਿੱਚ ਹੁਣ ਰਾਜਨੀਤਿਕ ਮੁੱਦਾ ਬਣਦਾ ਜਾ ਰਿਹਾ ਹੈ। ਲੜਕੀ ਦੀ ਪੋਸਟ ਦੇ ਵੱਡੇ-ਵੱਡੇ ਹੋਰਡਿੰਗ ਸੜਕ ਕਿਨਾਰੇ ਲੱਗਾ ਦਿੱਤੇ ਗਏ ਹਨ। ਜਿਸ ਕਾਰਨ ਤ੍ਰਿਣਮੂਲ ਕਾਂਗਰਸ ਦੀਆਂ ਮਹਿਲਾ ਵਰਕਰਾਂ ਵੱਲੋਂ ਲੜਕੀ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਕਾਰਨ ਲੜਕੀ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਲੜਕੀ ਦੇ ਫੇਸਬੁੱਕ ਪੋਸਟ ਨੂੰ ਪੋਸਟਰ ਦਾ ਰੂਪ ਦੇ ਕੇ ਵੱਖ ਵੱਖ ਥਾਵਾਂ ਉੱਤੇ ਵੱਡੇ ਹੋਰਡਿੰਗ ਲੱਗਾ ਦਿੱਤੇ ਹਨ। ਕਲਕੱਤਾ ਯੂਨੀਵਰਸਿਟੀ ਦੀ ਇਸ ਵਿਦਿਆਰਥਣ ਨੇ ਦੇਵੀ ਦੁਰਗਾ ਦੀ ਮੂਰਤੀਆਂ ਦਾ ਜਲੂਸ ਕੱਢੇ ਜਾਣ ਤੋਂ ਨਾਰਾਜ਼ਗੀ ਪ੍ਰਗਟਾਈ ਸੀ। ਇਸ ਜਲੂਸ ਦੀ ਅਗਵਾਈ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖ਼ੁਦ ਕੀਤੀ ਸੀ। ਵਿਦਿਆਰਥਣ ਦਾ ਮੰਨਣਾ ਹੈ ਕਿ ਇਹ ਯਾਤਰਾ ਸਹੀ ਨਹੀਂ ਹੈ ਕਿਉਂਕਿ ਸੂਬਾ ਬੇਰੁਜ਼ਗਾਰੀ ਅਤੇ ਗ਼ਰੀਬੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਇਸ ਗੱਲ ਨੂੰ ਲੈ ਕੇ