ਨਵੀਂ ਦਿੱਲੀ : ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਕੇਂਦਰੀ ਕੱਪੜਾ ਮੰਤਰੀ ਸਮਰੀਤੀ ਈਰਾਨੀ ਦੇ ਖ਼ਿਲਾਫ਼ ਕਥਿਤ ਫ਼ਰਜ਼ੀ ਡਿਗਰੀ ਦੇ ਇਲਜ਼ਾਮਾਂ ਵਾਲੀ ਅਰਜ਼ੀ ਖ਼ਾਰਜ ਕਰ ਦਿੱਤੀ ਹੈ। ਅਦਾਲਤ ਨੇ ਨਾ ਸਿਰਫ਼ ਅਰਜ਼ੀ ਖ਼ਾਰਜ ਕਰ ਦਿੱਤੀ, ਸਗੋਂ ਇਹ ਵੀ ਕਿਹਾ ਕਿ ਇਹ ਅਰਜ਼ੀ ਪਰੇਸ਼ਾਨ ਕਰਨ ਦੇ ਲਈ ਦਾਖਿਲ ਕੀਤੀ ਗਈ ਹੈ।

ਕੋਰਟ ਨੇ ਇਹ ਵੀ ਟਿੱਪਣੀ ਕੀਤੀ ਕਿ ਇਹ ਅਰਜ਼ੀ ਦਾਖਿਲ ਨਹੀਂ ਕੀਤੀ ਜਾਂਦੀ, ਜੇਕਰ ਮੁਲਜ਼ਮ ਸਮਰੀਤੀ ਈਰਾਨੀ ਨਾ ਹੁੰਦੀ ਕੋਰਟ ਨੇ ਕਿਹਾ ਕਿ ਇੰਨੇ ਲੰਬੇ ਸਮੇਂ ਵਿੱਚ ਸਹੀ ਸਬੂਤ ਖ਼ਤਮ ਹੋ ਚੁੱਕੇ ਹਨ ਤੇ ਦੂਜੇ ਜੋ ਸਬੂਤ ਪੇਸ਼ ਕੀਤੇ ਗਏ ਹਨ, ਉਹ ਕੋਰਟ ਵਿੱਚ ਕੇਸ ਦੀ ਸੁਣਵਾਈ ਵਿੱਚ ਦਾਖਿਲ ਹੋਣ ਦੇ ਲਈ ਬਹੁਤ ਨਹੀਂ ਹਨ।

ਮੈਟਰੋਪੋਲਿਟਨ ਮਜਿਸਟਰੇਟ ਹਰਵਿੰਦਰ ਸਿੰਘ ਨੇ ਚੋਣ ਕਮਿਸ਼ਨ ਵੱਲੋਂ ਬੰਦ ਲਿਫ਼ਾਫ਼ੇ ਵਿੱਚ ਕਾਗ਼ਜ਼ਾਤ ਜਮ੍ਹਾ ਕੀਤੇ ਜਾਣ ਮਗਰੋਂ ਅੱਜ ਆਪਣਾ ਫ਼ੈਸਲਾ ਸੁਰੱਖਿਅਤ ਰੱਖਿਆ ਸੀ। ਸਮਰੀਤੀ ਈਰਾਨੀ ਨੇ 2004 ਵਿੱਚ ਚੋਣ ਕਮਿਸ਼ਨ ਕੋਲ ਆਪਣੇ ਕਾਗ਼ਜ਼ਾਤ ਜਮ੍ਹਾ ਕੀਤੇ ਸਨ। ਇਸ ਦੌਰਾਨ ਸਮਰੀਤੀ ਨੇ ਆਪਣੀ ਡਿਗਰੀ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ ਸੀ।