ਨਵੀਂ ਦਿੱਲੀ/ਲਖਨਊ : ਪਾਕਿਸਤਾਨੀ ਫਾਇਰਿੰਗ ਵਿੱਚ ਸ਼ਹੀਦ ਹੋਏ ਜਵਾਨ ਸੁਧੀਸ਼ ਕੁਮਾਰ ਦੇ ਪਰਿਵਾਰ ਨੇ ਅੰਤਿਮ ਸਸਕਾਰ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਤੇ ਪਿੰਡ ਵਾਲਿਆਂ ਦੀ ਸ਼ਰਤ ਹੈ ਕਿ ਜੇਕਰ ਮੁੱਖਮੰਤਰੀ ਅਖਿਲੇਸ਼ ਯਾਦਵ ਆਉਣਗੇ ਤਾਂ ਅੰਤਿਮ ਸਸਕਾਰ ਦੀ ਪ੍ਰਕਿਰਿਆ ਹੋਵੇਗੀ।
ਕਾਬਲੇ-ਗ਼ੌਰ ਹੈ ਕਿ ਸੀਮਾ ਪਾਰ ਤੋਂ ਫਾਇਰਿੰਗ ਵਿੱਚ ਸ਼ਹੀਦ ਹੋਏ ਜਵਾਨ ਦਾ ਅੱਜ ਯੂ.ਪੀ. ਦੇ ਸੰਭਲ ਵਿੱਚ ਅੰਤਿਮ ਸਸਕਾਰ ਹੋਣਾ ਸੀ। ਕਿਸਾਨ ਪਰਿਵਾਰ ਦੇ ਪੁੱਤਰ ਸੁਧੀਸ਼ ਦੀ 4 ਸਾਲ ਪਹਿਲਾ ਹੀ ਨੌਕਰੀ ਲੱਗੀ ਸੀ। 3 ਸਾਲ ਪਹਿਲੇ ਹੋਏ ਵਿਆਹ ਤੋਂ ਸੁਧੀਸ਼ ਦੀ 4 ਮਹੀਨੇ ਦੀ ਧੀ ਹੈ।
ਇਸ ਤੋਂ ਪਹਿਲਾ ਬੀਤੇ ਕਲ ਸੁਧੀਸ਼ ਨੂੰ ਸ਼ਰਧਾਂਜਲੀ ਦਿੱਤੀ ਗਈ। ਇੱਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਰਾਜੌਰੀ ਸੈਕਟਰ ਵਿੱਚ ਐਲ.ਓ.ਸੀ. 'ਤੇ ਡਿਊਟੀ ਦੌਰਾਨ ਦੇਸ਼ ਦੀ ਰੱਖਿਆ ਦੇ ਲਈ ਆਪਣੀ ਜਾਣ ਦੀ ਕੁਰਬਾਨੀ ਦੇਣ ਵਾਲੇ ਸੁਧੀਸ਼ ਦੇ ਲਈ ਇੱਕ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ।