ਅਗਰਤਲਾ : ਤ੍ਰਿਪੁਰਾ ਸਰਕਾਰ ਨੇ ਆਖ਼ਰਕਾਰ ਓਲੰਪੀਅਨ ਦੀਪਾ ਕਮਰਾਕਰ ਦੇ ਘਰ ਤੱਕ ਸੜਕ ਬਣਾਉਣ ਦਾ ਫ਼ੈਸਲਾ ਕੀਤਾ ਹੈ। ਦੀਪਾ ਨੇ ਕੁੱਝ ਦਿਨ ਪਹਿਲਾਂ ਤੋਹਫ਼ੇ ਵਿੱਚ ਮਿਲੀ ਆਪਣੀ BMW ਕਾਰ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਸੀ ਕਿਉਂਕਿ ਉਸ ਦੇ ਘਰ ਤੱਕ ਸੜਕ ਨਹੀਂ ਸੀ।

ਖ਼ਬਰਾਂ ਮੀਡੀਆ ਵਿੱਚ ਆਉਣ ਤੋਂ ਬਾਅਦ ਸੂਬੇ ਦੇ ਪੀ ਡਬਲਿਊ ਡੀ  ਵਿਭਾਗ ਨੇ ਦੀਪਾ ਦੇ ਘਰ ਤੱਕ ਸੜਕ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਦੀਪਾ ਦੇ ਕੋਚ ਬਿਸ਼ਵੇਬਰ ਨੰਦੀ ਨੇ ਦੱਸਿਆ ਕਿ ਦੀਪਾ ਦੇ ਪਰਿਵਾਰ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੇ ਕਾਰ ਵਾਪਸ ਕਰਨ ਦਾ ਫ਼ੈਸਲਾ ਲਿਆ ਸੀ ਕਿਉਂਕਿ ਉਸ ਦੇ ਘਰ ਤੱਕ ਨਾ ਤਾਂ ਸੜਕ ਹੈ ਅਤੇ ਨਾ ਹੀ ਕਾਰ ਦਾ ਸਰਵਿਸ ਸੈਂਟਰ।

ਅਜਿਹੇ ਵਿੱਚ ਕਾਰ ਰੱਖਣਾ ਉਨ੍ਹਾਂ ਲਈ ਕਾਫ਼ੀ ਮੁਸ਼ਕਿਲ ਹੈ। ਦੀਪਾ ਨੇ ਕਾਰ ਬਦਲੇ ਕੈਸ਼ ਦੇਣ ਲਈ ਕੰਪਨੀ ਨੇ ਆਖਿਆ ਸੀ। ਪਰ ਹੁਣ ਘਰ ਤੱਕ ਸੜਕ ਬਣਨ ਤੋਂ ਬਾਅਦ ਦੀਪਾ ਵੱਲੋਂ ਕਾਰ ਰੱਖੇ ਜਾਣ ਦੀ ਸੰਭਾਵਨਾ ਹੈ।  ਯਾਦ ਰਹੇ ਕਿ ਦੀਪਾ ਦੇਸ਼ ਦੀ ਪਹਿਲੀ ਜਿਮਨਾਸਟਿਕ ਹੈ ਜਿਸ ਨੇ ਉਲੰਪਿਕ ਵਿੱਚ ਹਿੱਸਾ ਲਿਆ ਸੀ। ਇਸ ਕਰ ਕੇ BMW ਕੰਪਨੀ ਦੀਪਾ ਨੂੰ ਮਾਣ ਵਿੱਚ ਇਹ ਕਾਰ ਤੋਹਫ਼ੇ ਵਿੱਚ ਦਿੱਤੀ ਸੀ।