ਮੁੰਬਈ: ਜੇਕਰ ਤੁਸੀਂ ਮੁੰਬਈ ਤੋਂ ਹਵਾਈ ਸਫਰ ਕਰਨਾ ਹੈ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਕਿਉਂਕਿ ਮੇਨਟੇਂਨੇਸ ਦੇ ਚੱਲਦਿਆਂ ਮੁੰਬਈ ਏਅਰਪੋਰਟ ਦਾ ਮੇਨ ਰਨਵੇ 18 ਅਕਤੂਬਰ ਤੋਂ 23 ਅਕਤੂਬਰ ਤੱਕ ਹਰ ਰੋਜ 4-4 ਘੰਟੇ ਲਈ ਬੰਦ ਕੀਤਾ ਜਾ ਰਿਹਾ ਹੈ।

ਅੱਜ ਵੀ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਮੁੰਬਈ ਏਅਰਪੋਰਟ ਦਾ ਰਨਵੇ ਬੰਦ ਕੀਤਾ ਗਿਆ ਹੈ। ਇਸ ਦੇ ਚੱਲਦੇ 2100 ਤੋਂ ਵੱਧ ਫਲਾਈਟ ਪ੍ਰਭਾਵਤ ਹੋਣਗੀਆਂ। ਮੁੱਖ ਰਨਵੇ ਬੰਦ ਹੋਣ ਕਾਰਨ ਸਾਰਾ ਅਪ੍ਰੇਸ਼ਨ ਸੈਕੰਡਰੀ ਰਨਵੇ ਤੋਂ ਜਾਰੀ ਰਹੇਗਾ।

ਇਸ ਦੇ ਨਾਲ ਹੀ 31 ਅਕਤੂਬਰ, 3,7,10,14,17,21,24 ਅਤੇ 28 ਨਵੰਬਰ ਨੂੰ ਵੀ ਇਹ ਰਨਵੇ 5 ਘੰਟੇ ਲਈ ਪੂਰੀ ਤਰਾਂ ਬੰਦ ਰਹੇਗਾ। ਮੁੰਬਈ ਏਅਰਪੋਰਟ ਅਥਾਰਟੀ ਨੇ ਇਸ ਦੀ ਜਾਣਕਾਰੀ ਸਾਰੀਆਂ ਏਅਰਵਾਈਨਜ਼ ਨੂੰ ਵੀ ਦੇ ਦਿੱਤੀ ਹੈ। ਇਸ ਦੌਰਾਨ ਕਈ ਏਅਰਲਾਈਨਜ਼ ਦੇ ਸਮੇਂ 'ਚ ਵੀ ਬਦਲਾਅ ਕੀਤਾ ਗਿਆ ਹੈ।