16 ਸਾਲ ਦੀ ਭੁੱਖ ਹੜਤਾਲ ਤੋਂ ਬਾਅਦ ਹੁਣ ਨਵੀਂ ਪਾਰੀ ਦੀ ਸ਼ੁਰੂਆਤ
ਏਬੀਪੀ ਸਾਂਝਾ | 19 Oct 2016 10:09 AM (IST)
ਮਣੀਪੁਰ: ਮਣੀਪੁਰ ਦੀ ਆਇਰਨ ਲੇਡੀ ਵਜੋਂ ਜਾਣੀ ਜਾਂਦੀ ਇਰੋਮ ਸ਼ਰਮੀਲਾ ਨੇ ਰਾਜਨੀਤੀ 'ਚ ਦਸਤਕ ਦੇ ਦਿੱਤੀ ਹੈ। ਸ਼ਰਮੀਲਾ ਨੇ ਆਪਣੀ ਨਵੀਂ ਰਾਜਨੀਤਕ ਪਾਰਟੀ ਬਣਾ ਲਈ ਹੈ। ਇਸ ਪਾਰਟੀ ਦਾ ਨਾਂ ‘ਪੀਪਲਜ਼ ਰੀਸਰਜੈਂਸ ਐਂਡ ਜਸਟਿਸ ਅਲਾਇੰਸ’ ਰੱਖਿਆ ਗਿਆ ਹੈ। ਸ਼ਰਮੀਲਾ ਨੇ ਪਹਿਲਾਂ ਹੀ ਇਸ ਬਾਰੇ ਐਲਾਨ ਕਰ ਦਿੱਤਾ ਸੀ। 44 ਸਾਲਾ ਇਰੋਮ ਸ਼ਰਮੀਲਾ ਨੇ ਮਣੀਪੁਰ 'ਚੋਂ ਆਰਮਰਡ ਫੋਰਸਿਜ਼ ਐਕਟ ਖ਼ਤਮ ਕਰਾਉਣ ਲਈ ਲਗਾਤਾਰ 16 ਸਾਲ ਭੁੱਖ ਹੜਤਾਲ ਰੱਖੀ ਸੀ। ਇਰੋਮ ਨੇ ਕਿਹਾ ਕਿ ਉਹ ਅਗਲੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਚ ਮੁੱਖ ਮੰਤਰੀ ਓਕਰਮ ਇਬੋਬੀ ਸਾਹਮਣੇ ਉਨ੍ਹਾਂ ਦੇ ਹਲਕੇ ਥੋਬਲ ਤੋਂ ਚੋਣ ਲੜੇਗੀ।