ਨਵੀਂ ਦਿੱਲੀ: ਬਿਹਾਰ ਦੇ ਇੱਕ ਬਜ਼ਰੁਗ ਨੇ 98 ਸਾਲ ਵਿੱਚ ਆਪਣਾ ਸੁਫਨਾ ਪੂਰਾ ਕੀਤਾ। ਉਸ ਦੀ ਲੰਬੇ ਸਮੇਂ ਤੋਂ ਮਾਸਟਰ ਡਿਗਰੀ ਕਰਨ ਦੀ ਚਾਹਤ ਸੀ ਜਿਸ ਨੂੰ ਉਸ ਨੇ ਹਾਸਲ ਕਰ ਲਿਆ। ਉਸ ਨੇ ਨਾਲੰਦਾ ਯੂਨੀਵਰਸਿਟੀ ਤੋਂ ਐਮ.ਏ. ਦੀ ਡਿਗਰੀ ਹਾਸਲ ਕੀਤੀ ਹੈ।


ਜਾਣਕਾਰੀ ਅਨੁਸਾਰ ਇਸ ਸ਼ਖ਼ਸੀਅਤ ਦਾ ਨਾਂ ਰਾਜ ਕੁਮਾਰ ਵੈਸ਼ ਹੈ। ਇਨ੍ਹਾਂ ਨੂੰ ਮੇਘਾਲਿਆ ਦੇ ਗਵਰਨਰ ਗੰਗਾ ਪ੍ਰਸਾਦ ਨੇ ਨਾਲੰਦਾ ਓਪਨ ਯੂਨੀਵਰਸਿਟੀ (ਐਨ.ਓ.ਯੂ.) ਦੇ 12ਵੇਂ ਸਾਲਾਨਾ ਸਮਾਗਮ ਦੌਰਾਨ ਐਮ.ਏ. (ਅਰਥ ਸ਼ਾਸਤਰ) ਦੀ ਡਿਗਰੀ ਪ੍ਰਦਾਨ ਕੀਤੀ।


ਉਨ੍ਹਾਂ ਨੇ ਸਾਲ 2015 'ਚ ਐਮ. ਏ. ਸ਼ੁਰੂ ਕੀਤੀ ਸੀ, ਜਦਕਿ 1938 'ਚ ਉਨ੍ਹਾਂ ਨੇ ਆਗਰਾ ਯੂਨੀਵਰਸਿਟੀ ਤੋਂ ਸਨਾਤਕ ਤੇ 1940 'ਚ ਐਲ.ਐਲ.ਬੀ. ਦੀ ਡਿਗਰੀ ਹਾਸਲ ਕੀਤੀ ਸੀ ਪਰ ਨੌਕਰੀ ਤੋਂ ਬਾਅਦ ਉਹ ਐਮ.ਏ. ਨਹੀਂ ਕਰ ਸਕੇ ਸਨ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904