ਮਿਆਂਮਾਰ 'ਚੋਂ ਮਿਲੀ ਕਰੀਬ 10 ਕਰੋੜ ਸਾਲ ਪੁਰਾਣੀ ਡਾਇਨਾਸੋਰ ਦੀ ਪੂਛ
ਦੂਜੇ ਸ਼ਬਦਾਂ 'ਚ ਇਹ ਖੰਭ ਕਿਸੇ ਪੰਛੀ ਦੇ ਨਹੀਂ ਬਲਕਿ ਡਾਇਨਾਸੋਰ ਦੇ ਹੀ ਹਨ। ਇਸ ਖੋਜ ਦੀ ਪਹਿਲੀ ਲੇਖਕ ਬੀਜਿੰਗ ਦੇ ਚੀਨ ਯੂਨੀਵਰਸਿਟੀ ਆਫ ਜਿਓਸਾਇੰਸ ਦੀ ਲਿੰਡਾ ਸ਼ਿਨ ਨੂੰ ਇਹ ਨਮੂਨਾ ਸਾਲ 2015 'ਚ ਮਿਆਂਮਾਰ 'ਚ ਐਂਬਰ ਬਾਜ਼ਾਰ 'ਚ ਮਿਲਿਆ ਸੀ। ਇਹ ਖੋਜ ਜਰਨਲ ਕਰੰਟ ਬਾਇਓਲਾਜੀ 'ਚ ਪ੍ਰਕਾਸ਼ਿਤ ਹੋਈ ਹੈ।
ਕੈਨੇਡਾ ਦੇ ਰਾਇਲ ਅਜਾਇਬ ਘਰ ਦੇ ਰੇਆਨ ਮੈਕਵੇਲਰ ਨੇ ਕਿਹਾ, ਨਵੀਂ ਖੋਜ ਇਕ ਪੂਛ ਦੀ ਹੋਈ ਹੈ ਜਿਹੜੀ ਅੱਠ ਬਰਟੀਬਰਾ ਵਾਲੇ ਕਿਸੇ ਛੋਟੀ ਉਮਰ ਦੇ ਜਾਨਵਰ ਦੀ ਹੈ। ਇਹ ਲੰਬੀ, ਲਚੀਲੀ ਤੇ ਇਸਦੇ ਦੋਵੇਂ ਖੰਭ ਹਨ।
ਜਿਹੜੇ ਪਥਰਾਟ ਜ਼ਰੀਏ ਹਾਸਲ ਕਰਨਾ ਮੁਮਕਿਨ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਐਂਰ 'ਚ ਸੁਰੱਖਿਅਤ ਖੰਭਾਂ ਦੀ ਖੋਜ ਹੋਈ ਹੈ ਪਰ ਇਸ ਤੋਂ ਪਹਿਲਾਂ ਮਿਲੇ ਨਮੂਨਿਆਂ ਬਾਰੇ ਇਹ ਪਤਾ ਲਗਾਉਣਾ ਮੁਸ਼ਕਲ ਹੋ ਰਿਹਾ ਸੀ ਕਿ ਉਹ ਕਿਸ ਜਾਨਵਰਦੇ ਹਨ।
ਯੰਗੂਨ : ਮਿਆਂਮਾਰ ਤੋਂ ਡਾਇਨਾਸੋਰ ਦੀ ਕਰੀਬ 10 ਕਰੋੜ ਸਾਲ ਪੁਰਾਣੀ ਪੂਛ ਮਿਲੀ ਹੈ। ਐਂਬਰ ਦੇ ਟੁੱਕੜੇ 'ਚ ਮਿਲੀ । ਇਹ ਪੂਛ ਚੰਗੀ ਹਾਲਤ 'ਚ ਹੈ ਤੇ ਇਸ 'ਤੇ ਉਸ ਦੇ ਖੰਭ ਵੀ ਸੁਰੱਖਿਅਤ ਹਨ। ਖੋਜਾਰਥੀਆਂ ਨੇ ਕਿਹਾ ਹੈ ਕਿ ਨਵੀਂ ਖੋਜ ਦੀ ਮਦਦ ਨਾਲ ਖੰਭ ਵਾਲੇ ਡਾਇਨਾਸੋਰ ਤੇ ਇਸ ਦੇ ਕ੍ਰਮਿਕ ਵਿਕਾਸ ਬਾਰੇ ਕਾਫ਼ੀ ਜਾਣਕਾਰੀ ਮਿਲ ਸਕਦੀ ਹੈ।