ਇਸ਼ਾਂਤ-ਪ੍ਰਤਿਮਾ ਦੇ ਵਿਆਹ ਦੀਆਂ ਤਸਵੀਰਾਂ, ਧੋਨੀ-ਯੁਵੀ ਨੇ ਲਾਈਆਂ ਰੌਣਕਾਂ
ਇਸ਼ਾਂਤ ਨੇ ਮੈਚ ਤੋਂ ਬਾਅਦ ਪ੍ਰਤਿਮਾ ਨਾਲ ਮੁਲਾਕਾਤ ਕੀਤੀ ਅਤੇ ਇਸੇ ਮੁਲਾਕਾਤ ਦੌਰਾਨ ਇਸ਼ਾਂਤ ਪ੍ਰਤਿਮਾ ਨੂੰ ਦਿਲ ਦੇ ਬੈਠੇ ਸਨ।
ਇਸਤੋਂ ਪਹਿਲਾਂ ਇਸੇ ਸਾਲ 19 ਜੂਨ ਇਸ਼ਾਂਤ ਸ਼ਰਮਾ ਨੇ ਬਾਸਕਿਟਬਾਲ ਖਿਡਾਰਨ ਪ੍ਰਤਿਮਾ ਸਿੰਘ ਨਾਲ ਮੰਗਣੀ ਕੀਤੀ ਸੀ। ਇਸ਼ਾਂਤ ਦੀ ਮੰਗਣੀ 'ਚ ਉਨ੍ਹਾਂ ਦੇ ਪਰਿਵਾਰ ਤੋਂ ਅਲਾਵਾ ਕੁਝ ਖਾਸ ਦੋਸਤ ਵੀ ਮੌਜੂਦ ਸਨ।
ਇੱਕ ਬਾਸਕਿਟਬਾਲ ਟੂਰਨਾਮੈਂਟ 'ਚ ਇਸ਼ਾਂਤ ਬਤੌਰ ਚੀਫ ਗੈਸਟ ਪਹੁੰਚੇ ਸਨ। ਇਥੇ ਹੀ ਮੈਚ ਦੌਰਾਨ ਉਨ੍ਹਾਂ ਨੇ ਪ੍ਰਤਿਮਾ ਨੂੰ ਵੇਖਿਆ ਅਤੇ ਉਨ੍ਹਾਂ ਦੇ ਖੇਡ ਤੋਂ ਕਾਫੀ ਪ੍ਰਭਾਵਿਤ ਹੋਏ।
ਇਸ਼ਾਂਤ-ਪ੍ਰਤਿਮਾ ਦੇ ਵਿਆਹ 'ਚ ਟੀਮ ਇੰਡੀਆ ਦੇ ਕਪਤਾਨ ਮਹੇਂਦਰ ਸਿੰਘ ਧੋਨੀ ਤਾਂ ਪਹੁੰਚੇ ਹੀ, ਨਾਲ ਹੀ ਯੁਵਰਾਜ ਸਿੰਘ ਨੇ ਵੀ ਵਿਆਹ 'ਚ ਹਾਜਰੀ ਲਵਾਈ।
ਟੀਮ ਇੰਡੀਆ ਦੇ ਤੇਜ਼ ਗੇਂਦਬਾਜ ਇਸ਼ਾਂਤ ਸ਼ਰਮਾ ਦਾ ਵਿਆਹ ਹੋ ਗਿਆ ਹੈ। ਸ਼ੁੱਕਰਵਾਰ ਰਾਤ ਇਸ਼ਾਂਤ ਸ਼ਰਮਾ ਅਤੇ ਬਾਸਕਿਟਬਾਲ ਖਿਡਾਰਨ ਪ੍ਰਤਿਮਾ ਸਿੰਘ ਵਿਆਹ ਦੇ ਬੰਧਨ 'ਚ ਬੱਝ ਗਏ।
ਇਸ਼ਾਂਤ-ਪ੍ਰਤਿਮਾ ਦਾ ਵਿਆਹ ਗੁੜਗਾਓਂ ਦੇ ਨੌਟਿੰਘਮ ਹਿਲਸ ਫਾਰਮ ਹਾਊਸ 'ਚ ਹੋਇਆ। ਦੋਨਾ ਦੀ ਪਹਿਲੀ ਮੁਲਾਕਾਤ ਸਾਲ 2011 'ਚ ਹੋਈ ਸੀ।
ਵਿਆਹ 'ਤੇ ਭਲਵਾਨ ਯੋਗੇਸ਼ਵਰ ਦੱਤ ਵੀ ਪਹੁੰਚੇ ਅਤੇ ਉਨ੍ਹਾਂ ਨੇ ਇਸ਼ਾਂਤ-ਪ੍ਰਤਿਮਾ ਨੂੰ ਵਿਆਹ ਦੀ ਵਧਾਈ ਦਿੱਤੀ। ਵਿਆਹ 'ਚ ਕਈ ਹੋਰ ਮੌਜੂਦਾ ਅਤੇ ਸਾਬਕਾ ਖਿਡਾਰੀ ਵੀ ਮੌਜੂਦ ਸਨ। ਵਿਆਹ ਮੌਕੇ ਕਈ ਰਾਜਨੀਤੀ ਨਾਲ ਜੁੜੀਆਂ ਸ਼ਖਸੀਅਤਾਂ ਵੀ ਮੌਜੂਦ ਸਨ।
ਹਾਲਾਂਕਿ ਇਸ ਮੌਕੇ ਯੁਵੀ ਦੀ ਪਤਨੀ ਹੇਜ਼ਲ ਉਨ੍ਹਾਂ ਨਾਲ ਨਜਰ ਨਹੀਂ ਆਈ। ਇਨ੍ਹਾਂ ਦੋਨਾ ਕ੍ਰਿਕਟਰਸ ਦੇ ਵਿਆਹ 'ਚ ਪਹੁੰਚਦੇ ਹੀ ਉਥੇ ਮੌਜੂਦ ਲੋਕਾਂ 'ਚ ਇਨ੍ਹਾਂ ਨਾਲ ਸੈਲਫੀ ਲੈਣ ਦੀ ਦੌੜ ਲਗ ਗਈ। ਹਰ ਕਿਸੇ ਨੂੰ ਇਨ੍ਹਾਂ ਨਾਲ ਤਸਵੀਰ ਲੈਣ ਦੀ ਕਾਹਲੀ ਸੀ।
ਇਸ ਦੌਰਾਨ ਇਸ਼ਾਂਤ ਨੇ ਲਾਲ ਅਤੇ ਗੋਲਡਨ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ ਜਦਕਿ ਪ੍ਰਤਿਮਾ ਪੀਲੇ ਸੁਨਹਿਰੀ ਰੰਗ ਦੇ ਵਿਆਹ ਦੇ ਜੋੜੇ 'ਚ ਨਜਰ ਆਈ। ਇਸ਼ਾਂਤ ਅਤੇ ਪ੍ਰਤਿਮਾ ਦੀ ਜੋੜੀ ਖੂਬ ਫੱਬ ਰਹੀ ਸੀ।