ਹਰਜੀਤ ਦੀ ਟੀਮ ਜੇਤੂ ਲੈਅ ਰੱਖੇਗੀ ਬਰਕਰਾਰ !
ਭਾਰਤੀ ਹਾਕੀ ਟੀਮ ਜੂਨੀਅਰ ਹਾਕੀ ਵਿਸ਼ਵ ਕਪ 'ਚ ਆਪਣਾ ਅੱਜ ਦਾ ਮੈਚ ਹਰ ਹਾਲ 'ਚ ਜਿੱਤਣ ਦੀ ਕੋਸ਼ਿਸ਼ ਕਰੇਗੀ। ਭਾਰਤੀ ਟੀਮ ਅੱਜ ਇੰਗਲੈਂਡ ਦੀ ਟੀਮ ਨਾਲ ਭਿੜੇਗੀ। ਇਹ ਮੈਚ ਭਾਰਤੀ ਟੀਮ ਲਈ ਜਿੱਤਣਾ ਕਾਫੀ ਅਹਿਮ ਹੈ। ਇਸ ਮੈਚ ਦੀ ਜੇਤੂ ਟੀਮ ਦੇ ਪੂਲ ਡੀ 'ਚ ਟਾਪ 'ਤੇ ਰਹਿਣ ਦੇ ਆਸਾਰ ਹਨ।
ਪੂਲ 'ਚ ਟਾਪ ਕਰਨ ਵਾਲੀ ਟੀਮ ਦਾ ਸਭ ਤੋਂ ਵੱਡਾ ਫਾਇਦਾ ਹੋਵੇਗਾ ਅੱਗੇ ਖੇਡੇ ਜਾਣ ਵਾਲੇ ਕੁਆਟਰਫਾਈਨਲ 'ਚ ਮਜਬੂਤ ਵਿਰੋਧੀ ਟੀਮ ਦਾ ਸਾਹਮਣਾ ਨਾ ਕਰਨ ਦਾ। ਪੂਲ ਡੀ 'ਚ ਚੋਟੀ 'ਤੇ ਰਹਿਣ ਵਾਲੀ ਟੀਮ ਦਾ ਪੂਲ ਸੀ ਦੀ ਟੀਮ ਨਾਲ ਮੈਚ ਹੋਵੇਗਾ। ਜਾਦਾ ਆਸਾਰ ਹਨ ਕਿ ਪੂਲ ਸੀ 'ਚ ਜਰਮਨੀ ਟਾਪ 'ਤੇ ਰਹੇਗੀ। ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਕੁਆਟਰਫਾਈਨਲ 'ਚ ਜਰਮਨੀ ਵਰਗੀ ਮਜਬੂਤ ਟੀਮ ਨਾਲ ਟੱਕਰ ਲੈਣੋ ਕਿਸੇ ਹੋਰ ਟੀਮ ਦਾ ਸਾਹਮਣਾ ਕਰਨਾ ਪਸੰਦ ਕਰਨਗੀਆਂ ਅਤੇ ਅਜਿਹੇ 'ਚ ਇਹ ਦੋਨੇ ਟੀਮਾਂ ਇਸੇ ਕੋਸ਼ਿਸ਼ 'ਚ ਹੋਣਗੀਆਂ ਕਿ ਅੱਜ ਦਾ ਮੈਚ ਜਿੱਤ ਆਪਣੇ ਪੂਲ 'ਚ ਚੋਟੀ 'ਤੇ ਰਿਹਾ ਜਾਵੇ।
ਟਾਪ 'ਤੇ ਰਹਿਣ ਦਾ ਕੀ ਹੈ ਫਾਇਦਾ ?
ਭਾਰਤੀ ਟੀਮ ਦੀ ਦਮਦਾਰ ਜਿੱਤ (Photo courtesy - Hockey India)
Photo courtesy - Hockey India
ਭਾਰਤ ਹਾਕੀ ਟੀਮ ਨੇ ਜੂਨੀਅਰ ਵਿਸ਼ਵ ਕੱਪ ਦਾ ਜੇਤੂ ਆਗਾਜ਼ ਕੀਤਾ ਸੀ। ਮੇਜ਼ਬਾਨਾਂ ਨੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ 'ਚ ਕੈਨੇਡਾ ਨੂੰ 4-0 ਨਾਲ ਮਾਤ ਦਿੱਤੀ ਸੀ। ਭਾਰਤ ਲਈ ਮਨਦੀਪ ਸਿੰਘ, ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ ਅਤੇ ਕੁਮਾਰ ਪਾਂਡੇ ਨੇ ਗੋਲ ਕੀਤੇ। ਮਿਡਫੀਲਡਰ ਅਤੇ ਟੀਮ ਦੇ ਕਪਤਾਨ ਹਰਜੀਤ ਸਿੰਘ ਫੀਡਰ ਦੀ ਭੂਮਿਕਾ ਬਖੂਬੀ ਨਿਭਾ ਰਹੇ ਹਨ। ਜੂਨੀਅਰ ਹਾਕੀ ਟੀਮ ਦਾ ਇਸ ਸਾਲ ਦਾ ਪ੍ਰਦਰਸ਼ਨ ਵੀ ਬੇਹਦ ਦਮਦਾਰ ਰਿਹਾ ਹੈ ਅਤੇ ਟੀਮ ਨੇ ਏਸ਼ੀਆ ਕਪ ਜਿੱਤਣ ਦੇ ਨਾਲ-ਨਾਲ ਵਲੈਂਸੀਆ 'ਚ ਜਰਮਨੀ ਨੂੰ 4 ਦੇਸ਼ਾਂ ਦੇ ਟੂਰਨਾਮੈਂਟ 'ਚ ਵੀ ਮਾਤ ਦਿੱਤੀ। (Photo courtesy - Hockey India)
ਗਲਤੀਆਂ ਤੋਂ ਬਚੇ ਭਾਰਤੀ ਟੀਮ (Photo courtesy - Hockey India)
ਭਾਰਤੀ ਹਾਕੀ ਟੀਮ ਦੀ ਡਿਫੈਂਸ ਲਾਈਨ ਨੂੰ ਦਮਦਾਰ ਖੇਡ ਵਿਖਾਉਣ ਦੀ ਲੋੜ ਹੋਵੇਗੀ। ਜੇਕਰ ਇੰਗਲੈਂਡ ਨੂੰ ਪੈਨਲਟੀ ਕਾਰਨਰ ਦੇ ਜਾਦਾ ਮੌਕੇ ਮਿਲੇ ਤਾਂ ਇਸ ਟੀਮ ਕੋਲ ਐਡਵਰਡ ਹੌਰਲਰ ਵਰਗਾ ਡਰੈਗ ਫਲਿਕਰ ਮੌਜੂਦ ਹੈ ਜੋ ਟੀਮ ਇੰਡੀਆ ਖਿਲਾਫ ਗੋਲ ਕਰਨ ਦੀ ਕੋਸ਼ਿਸ਼ 'ਚ ਹੋਵੇਗਾ। ਭਾਰਤ ਅਤੇ ਇੰਗਲੈਂਡ ਦਾ ਮੈਚ ਰੋਮਾਂਚਕ ਰਹਿਣ ਦੇ ਆਸਾਰ ਹਨ। (Photo courtesy - Hockey India)