ਮੁਰਲੀ ਬਣੇਗਾ ਮੁੰਬਈ ਟੈਸਟ ਦਾ 'ਵਿਜੈ' ਫੈਕਟਰ
ਮੁਰਲੀ ਵਿਜੈ ਨੇ 231 ਗੇਂਦਾਂ 'ਤੇ ਸੈਂਕੜਾ ਪੂਰਾ ਕੀਤਾ। ਮੁਰਲੀ ਵਿਜੈ ਦੀ ਪਾਰੀ 'ਚ 13 ਚੌਕੇ ਅਤੇ 3 ਛੱਕੇ ਸ਼ਾਮਿਲ ਸਨ। ਇੰਗਲੈਂਡ ਨੇ ਪਹਿਲੀ ਪਾਰੀ 'ਚ 400 ਰਨ ਬਣਾਏ ਸਨ।
ਪਰ ਮੁਰਲੀ ਵਿਜੈ ਨੇ ਟੀਮ ਇੰਡੀਆ ਨੂੰ ਸੰਭਾਲਿਆ ਅਤੇ ਕਪਤਾਨ ਵਿਰਾਟ ਕੋਹਲੀ ਨਾਲ ਬੱਲੇਬਾਜ਼ੀ ਕਰਦਿਆਂ ਆਪਣਾ ਸੈਂਕੜਾ ਪੂਰਾ ਕੀਤਾ।
ਮੁਰਲੀ ਵਿਜੈ ਨੇ ਮੈਚ ਦੇ ਦੂਜੇ ਦਿਨ ਦੇ ਆਪਣੇ 70 ਰਨ ਦੇ ਸਕੋਰ ਨੂੰ ਅੱਗੇ ਵਧਾਉਂਦਿਆਂ ਕਰੀਅਰ ਦਾ 8ਵਾਂ ਸੈਂਕੜਾ ਪੂਰਾ ਕੀਤਾ। ਵਿਜੈ ਦੀ ਦਮਦਾਰ ਪਾਰੀ ਸਦਕਾ ਭਾਰਤੀ ਟੀਮ ਦੀ ਸਥਿਤੀ ਵੀ ਬੇਹਦ ਮਜਬੂਤ ਹੋ ਗਈ ਹੈ।
ਮੈਚ ਦੇ ਦੂਜੇ ਦਿਨ ਮੁਰਲੀ ਵਿਜੈ ਨੇ ਆਪਣਾ ਅਰਧ-ਸੈਂਕੜਾ 126 ਗੇਂਦਾਂ 'ਤੇ ਪੂਰਾ ਕੀਤਾ ਸੀ। ਇਸਤੋਂ ਬਾਅਦ ਦਿਨ ਦਾ ਖੇਡ ਖਤਮ ਹੋਣ ਤਕ ਮੁਰਲੀ ਵਿਜੈ ਨੇ ਨਾਬਾਦ 70 ਰਨ ਬਣਾ ਲਏ ਸਨ।
ਟੀਮ ਇੰਡੀਆ ਦੇ ਸਲਾਮੀ ਬੱਲੇਬਾਜ ਮੁਰਲੀ ਵਿਜੈ ਨੇ ਮੁੰਬਈ 'ਚ ਖੇਡੇ ਜਾ ਰਹੇ ਸੀਰੀਜ਼ ਦੇ ਚੌਥੇ ਟੈਸਟ 'ਚ ਦਮਦਾਰ ਸੈਂਕੜਾ ਜੜਿਆ ਹੈ।
ਤੀਜੇ ਦਿਨ ਦੀ ਖੇਡ ਦੀ ਸ਼ੁਰੂਆਤ 'ਚ ਹੀ ਭਾਰਤੀ ਟੀਮ ਨੂੰ ਝਟਕਾ ਲੱਗਾ ਜਦ ਪੁਜਾਰਾ ਆਪਣਾ ਵਿਕਟ ਗਵਾ ਬੈਠੇ।