ਨਵੀਂ ਦਿੱਲੀ: ਦੇਸ਼ ਵਿੱਚ ਇਸ ਵਕਤ ਕੋਰੋਨਾਵਾਇਰਸ ਦਾ ਕਹਿਰ ਹੈ ਤੇ ਇਸ ਮਾਰੂ ਵਾਇਰਸ ਨੂੰ ਖ਼ਤਮ ਕਰਨ ਲਈ ਦੇਸ਼ ਦੇ ਕਈ ਹਿੱਸਿਆਂ ਵਿੱਚ ਲੌਕਡਾਊਨ ਤੇ ਹੋਰ ਪਾਬੰਦੀਆਂ ਲਾਈਆਂ ਗਈਆਂ ਹਨ। ਇਨ੍ਹਾਂ ਪਾਬੰਦੀਆਂ ਕਾਰਨ ਵਿਆਹਾਂ-ਸ਼ਾਦੀਆਂ ਤੇ ਵੀ ਸੰਕਟ ਆ ਗਿਆ ਹੈ। ਕਈ ਰਾਜਾਂ ਵਿੱਚ ਵਿਆਹ-ਸ਼ਾਦੀਆਂ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਗਿਣਤੀ ਸਿਮਤ ਕੀਤੀ ਗਈ ਹੈ। ਕਈ ਥਾਂ ਤੇ ਤਾਂ ਲੋਕਾਂ ਨੂੰ ਵਿਆਹ ਟਾਲਣੇ ਪੈ ਗਏ ਹਨ। ਇਸ ਸਮੱਸਿਆ ਨੂੰ ਵੇਖਦੇ ਹੋਏ ਇੱਕ ਜੋੜੇ ਨੇ ਵਿਆਹ ਕਰਨ ਦਾ ਅਨੌਖਾ ਤਰੀਕਾ ਲੱਭ ਲਿਆ। ਜ਼ਮੀਨ ਤੇ ਵਿਆਹ ਕਰਵਾਉਣਾ ਫਿਲਹਾਲ ਭਾਵੇਂ ਮੁਸ਼ਕਲ ਹੈ ਪਰ ਆਸਮਾਨ ਵਿੱਚ ਨਹੀਂ। ਇਸ ਜੋੜੇ ਨੇ ਅਸਮਾਨ ਵਿੱਚ ਵਿਆਹ ਕੀਤਾ ਹੈ। ਇਸ ਜੋੜੇ ਨੇ ਰਿਸ਼ਤੇਦਾਰਾਂ ਸਣੇ ਹਵਾਈ ਜਹਾਜ਼ ਵਿੱਚ ਵਿਆਹ ਕੀਤਾ ਹੈ। ਇਹ ਅਨੌਖਾ ਵਿਆਹ ਤਾਮਿਲ ਨਾਡੂ ਦੇ ਮਦੂਰੈ ਵਿੱਚ ਹੋਇਆ ਹੈ।

ਜੋੜੇ ਨੇ ਮਦੂਰੈ ਤੋਂ ਥੂਥੁਕੁੜੀ ਜਾ ਰਹੇ ਇਕ ਜਹਾਜ਼ ਵਿੱਚ ਰਿਸ਼ਤੇਦਾਰਾਂ ਦੇ ਸਾਮ੍ਹਣੇ ਵਿਆਹ ਕੀਤਾ। ਇਸ ਅਨੌਖੇ ਵਿਆਹ ਦੀ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਲੋਕ ਇਕ ਚਾਰਟਰਡ ਏਅਰਪਲੇਨ ਦੇ ਅੰਦਰ ਵਿਆਹ ਦੀ ਇਸ ਅਨੌਖੇ ਯੋਜਨਾ ਦੀ ਪ੍ਰਸ਼ੰਸਾ ਕਰ ਰਹੇ ਹਨ। ਜਹਾਜ਼ ਨੂੰ ਮਦੂਰੈ ਤੋਂ ਰਾਕੇਸ਼ ਤੇ ਦੀਕਸ਼ਾ ਦੇ ਵਿਆਹ ਲਈ ਕਿਰਾਏ 'ਤੇ ਲਿਆ ਗਿਆ ਸੀ ਤੇ ਲਗਪਗ 130 ਰਿਸ਼ਤੇਦਾਰ ਇਸ ਵਿਆਹ ਵਿੱਚ ਸ਼ਾਮਲ ਹੋਏ ਅਤੇ ਵਿਆਹ ਅਸਮਾਨ ਵਿੱਚ ਹੋਇਆ।

 

 

ਹਾਲਾਂਕਿ ਦੋਵਾਂ ਦਾ ਵਿਆਹ ਦੋ ਦਿਨ ਪਹਿਲਾਂ ਹੋਇਆ ਸੀ, ਪਰ ਇਸ ਵਿਚ ਬਹੁਤ ਘੱਟ ਮਹਿਮਾਨ ਸਨ, ਅਜਿਹੀ ਸਥਿਤੀ ਵਿਚ, ਰਾਜ ਵਿੱਚ ਇਕ ਦਿਨ ਦੀ ਛੋਟ ਦੇ ਐਲਾਨ ਤੋਂ ਬਾਅਦ, ਦੋਵਾਂ ਧਿਰਾਂ ਦੇ ਪਰਿਵਾਰਾਂ ਨੇ ਇੱਕ ਵਾਰ ਫਿਰ ਅਸਮਾਨ ਵਿੱਚ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਵਿਆਹ ਨੂੰ ਯਾਦਗਾਰ ਬਣਾਉਣ ਲਈ ਫੈਸਲਾ ਕੀਤਾ।

 

ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?

 

ਉਥੇਂ ਹੀ ਦੋਵਾਂ ਧਿਰਾਂ ਨੇ ਦਾਅਵਾ ਕੀਤਾ ਹੈ ਕਿ ਜਿਨ੍ਹੇ ਵੀ ਰਿਸ਼ਤੇਦਾਰ ਇਸ ਵਿਆਹ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ਨੇ RT-PCR ਟੈਸਟ ਕਰਵਾਏ ਸੀ।ਦੱਸ ਦੇਈਏ ਕਿ ਮੁੱਖ ਮੰਤਰੀ ਸਟਾਲਿਨ ਨੇ 24 ਮਈ ਤੋਂ 31 ਮਈ ਤੱਕ 7 ਦਿਨਾਂ ਦੇ ਮੁਕੰਮਲ ਲੌਕਡਾਊਨ ਦਾ ਐਲਾਨ ਕੀਤਾ ਸੀ।ਇਸ ਲਈ 23 ਮਈ ਨੂੰ ਇੱਕ ਦਿਨ ਦੀ ਛੂਟ ਦਿੱਤੀ ਗਈ ਸੀ।

 

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

 

Android ਫੋਨ ਲਈ ਕਲਿਕ ਕਰੋIphone ਲਈ ਕਲਿਕ ਕਰੋ