ਵਾਸ਼ਿੰਗਟਨ: ਅਮਰੀਕੀ ਅਖਬਾਰ 'ਦ ਵਾਲ ਸਟਰੀਟ ਜਰਨਲ' ਨੇ ਖੁਲਾਸਾ ਕੀਤਾ ਹੈ ਕਿ ਚੀਨ ਦੇ ਵੁਹਾਨ ਵਿੱਚ ਇੱਕ ਲੈਬ ਦੇ ਕਰਮਚਾਰੀ ਵਾਇਰਸ ਦੇ ਫੈਲਣ ਤੋਂ ਪਹਿਲਾਂ ਹੀ ਬਿਮਾਰ ਹੋ ਗਏ ਸੀ। ਇਸ ਖ਼ਬਰ ਅਨੁਸਾਰ, ਵੂਹਾਨ ਇੰਸਟੀਚਿਊਟ ਆਫ ਜੀਵ ਵਿਗਿਆਨ ਦੇ ਤਿੰਨ ਖੋਜਕਰਤਾ ਨਵੰਬਰ 2019 ਵਿੱਚ ਬਿਮਾਰ ਪੈ ਗਏ ਸਨ ਤੇ ਹਸਪਤਾਲ ਵਿੱਚ ਇਲਾਜ ਲਈ ਮਦਦ ਵੀ ਮੰਗ ਰਹੇ ਸੀ।
ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?
ਦੱਸ ਦੇਈਏ ਕਿ, WHO ਦੀ ਟੀਮ ਕੋਰੋਨਾਵਾਇਰਸ ਦੇ ਤੱਥਾਂ ਦੀ ਜਾਂਚ ਲਈ ਵੂਹਾਨ ਦੀ ਲੈਬ ਗਈ ਸੀ। ਇਸ ਤੋਂ ਬਾਅਦ WHO ਨੇ ਕਿਹਾ ਕਿ ਇਹ ਪੁਸ਼ਟੀ ਨਹੀਂ ਹੋਈ ਕਿ ਕੋਰੋਨਾਵਾਇਰਸ ਵੂਹਾਨ ਦੀ ਲੈਬ ਤੋਂ ਫੈਲਿਆ ਸੀ। ਹੁਣ ਇਸ ਦੇ ਉਲਟ ਅਮਰੀਕੀ ਅਖ਼ਬਾਰ 'ਦ ਵਾਲ ਸਟਰੀਟ ਜਨਰਲ' ਵਿੱਚ ਇਹ ਖੁਫੀਆ ਰਿਪੋਰਟ ਛਪੀ ਹੈ। ਇਸ ਤੋਂ ਬਾਅਦ ਇੱਕ ਵਾਰ ਫਿਰ ਸਵਾਲ ਉੱਠ ਰਹੇ ਹਨ ਕਿ ਕੀ ਵੂਹਾਨ ਤੋਂ ਹੀ ਕੋਰੋਨਾਵਾਇਰਸ ਦੀ ਸ਼ੁਰੂਆਤ ਹੋਈ। ਖੁਫੀਆ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਦੁਨੀਆ ਵਿੱਚ ਵਾਇਰਸ ਫੈਲਣ ਤੋਂ ਪਹਿਲਾਂ ਵੂਹਾਨ ਦੀ ਲੈਬ ਵਿੱਚ ਖੋਜਕਰਤਾ ਬਿਮਾਰ ਪਏ ਸੀ।
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਵਿਸ਼ਵ ਸਿਹਤ ਸੰਗਠਨ ਦੀ ਬੈਠਕ ਅੱਜ
ਅਮਰੀਕੀ ਅਖਬਾਰ ਵਿਚ ਇਹ ਦਾਅਵਾ ਇਕ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਵਿਸ਼ਵ ਸਿਹਤ ਸੰਗਠਨ ਦੀ ਮਹੱਤਵਪੂਰਨ ਬੈਠਕ ਅੱਜ ਤੋਂ ਜੈਨੇਵਾ ਵਿੱਚ ਸ਼ੁਰੂ ਹੋ ਰਹੀ ਹੈ। ਇਹ ਬੈਠਕ 1 ਜੂਨ ਤੱਕ ਚੱਲੇਗੀ। ਵਿਸ਼ਵ ਸਿਹਤ ਸੰਗਠਨ ਦੀ ਸਭ ਤੋਂ ਵੱਡੀ ਨਿਰਣਾਇਕ ਸੰਸਥਾ ਦੀ ਇਹ ਬੈਠਕ ਕੋਵਿਡ ਸੰਕਟ ਨੂੰ ਖਤਮ ਕਰਨ ਦੇ ਉਪਾਵਾਂ ਤੇ ਭਵਿੱਖ ਵਿੱਚ ਕਿਸੇ ਵੀ ਅਜਿਹੀ ਮਹਾਮਾਰੀ ਲਈ ਰੋਕਥਾਮ ਉਪਾਵਾਂ ਬਾਰੇ ਵਿਚਾਰ ਵਟਾਂਦਰੇ ਕਰੇਗੀ।
ਇਸ ਬੈਠਕ ਵਿੱਚ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਦੇ ਪ੍ਰਤੀਨਿਧੀ, ਸੰਯੁਕਤ ਰਾਸ਼ਟਰ ਦੇ ਨਿਰੀਖਕ, ਸਹਿਯੋਗੀ ਮੈਂਬਰ, ਗੈਰ ਸਰਕਾਰੀ ਸੰਗਠਨਾਂ ਦੇ ਨੁਮਾਇੰਦੇ ਵੀ ਮੌਜੂਦ ਰਹਿਣਗੇ। ਹਾਲਾਂਕਿ, ਮੌਜੂਦਾ ਕੋਵਿਡ ਸੰਕਟ ਦੇ ਮੱਦੇਨਜ਼ਰ, WHO ਦੀ ਇਹ 74 ਵੀਂ ਬੈਠਕ ਵਰਚੁਅਲ ਢੰਗ ਨਾਲ ਹੋਵੇਗੀ। ਭਾਰਤ ਇਸ ਸਮੇਂ ਵਿਸ਼ਵ ਸਿਹਤ ਸੰਗਠਨ ਦੀ ਕਾਰਜਕਾਰੀ ਕੌਂਸਲ ਦੀ ਅਗਵਾਈ ਕਰ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :