ਕਿਹੜੇ ਦੇਸ਼ 'ਚ ਨੇ ਇਹ ਗੁਲਾਬੀ ਰੰਗ ਦੀਆਂ ਝੀਲਾਂ? ਇੰਨਾ ਬਾਰੇ ਜਾਣਕੇ ਹੋਵੋਗੇ ਹੈਰਾਨ
ਲੇਕ ਹਿਲੀਅਰ-ਇਹ ਝੀਲ ਮੱਧ ਟਾਪੂ 'ਤੇ ਸਥਿਤ ਹੈ। ਖਾਰੇ ਪਾਣੀ ਵਾਲੀ ਇਸ ਝੀਲ ਦਾ ਪਾਣੀ ਸਦਾ ਹੀ ਗੁਲਾਬੀ ਰੰਗ ਦਾ ਹੁੰਦਾ ਹੈ। ਜੇਕਰ ਤੁਸੀਂ ਇਸ ਝੀਲ 'ਚੋਂ ਪਾਣੀ ਬਾਹਰ ਕੱਢੋ ਤਾਂ ਇਸ ਦਾ ਰੰਗ ਬਦਲਦਾ ਨਹੀਂ। ਇਸ ਝੀਲ ਦੇ ਆਲੇ-ਦੁਆਲਿਓਂ ਰੇਤ, ਪੇਪਰਬਾਰਕ ਅਤੇ ਨੀਲਗਿਰੀ ਦੇ ਰੁੱਖਾਂ ਨਾਲ ਘਿਰੀ ਹੋਈ ਹੈ।
ਪਿੰਕ ਲੇਕ-ਪਿੰਕ ਲੇਕ' ਪੱਛਮੀ ਆਸਟਰੇਲੀਆ ਦੇ ਗੋਲਡਫੀਲਡ-ਐਸਪੇਰੈਸ ਖੇਤਰ 'ਚ ਸਥਿਤ ਹੈ। ਇਸ ਝੀਲ ਦਾ ਰੰਗ ਅਕਸਰ ਗੁਲਾਬੀ ਹੁੰਦਾ ਹੈ ਪਰ ਕਦੇ-ਕਦੇ ਥੋੜ੍ਹਾ ਤਬਦੀਲ ਵੀ ਹੋ ਜਾਂਦਾ ਹੈ। ਇਸ ਝੀਲ ਦੇ ਆਲੇ-ਦੁਆਲੇ ਪੰਛੀਆਂ ਦੀ ਬਹੁਤਾਤ ਹੋਣ ਕਰਕੇ ਇਸ ਨੂੰ ਕੌਮਾਂਤਰੀ ਪੱਧਰ 'ਤੇ ਪੰਛੀਆਂ ਦੀ ਰਿਹਾਇਸ਼ ਵਜੋਂ ਜਾਣਿਆ ਜਾਂਦਾ ਹੈ। ਇਸ ਝੀਲ 'ਚੋਂ ਵਧੇਰੇ ਨਮਕ ਦਾ ਉਤਪਾਦਨ ਹੁੰਦਾ ਹੈ ਅਤੇ ਨਮਕ ਦੀ ਬਹੁਲਤਾ ਨੇ ਹੀ ਇਸ ਝੀਲ ਨੂੰ ਗੁਲਾਬੀ ਰੰਗਤ ਪ੍ਰਦਾਨ ਕੀਤੀ ਹੈ।
ਇਹ ਝੀਲਾਂ ਗੁਲਾਬੀ ਰੰਗ ਦੀਆਂ ਹਨ ਅਤੇ ਆਪਣੀ ਇਸੇ ਖੂਬਸੂਰਤੀ ਕਾਰਨ ਇਹ ਆਸਟਰੇਲੀਆ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੀਆਂ ਹਨ। ਗੁਲਾਬੀ ਪਾਣੀ ਵਾਲੀਆਂ ਇਨ੍ਹਾਂ ਝੀਲਾਂ 'ਚੋਂ ਵਧੇਰੇ ਪੱਛਮੀ ਆਸਟਰੇਲੀਆ 'ਚ ਸਥਿਤ ਹਨ।
ਪਹਿਲੀ ਨਜ਼ਰੇ ਸਾਨੂੰ ਇਹ ਨਕਲੀ ਨਜ਼ਰ ਆਉਂਦੀਆਂ ਹਨ ਪਰ ਅਸਲ 'ਚ ਅਜਿਹਾ ਨਹੀਂ ਹੁੰਦਾ। ਆਮ ਮਨੁੱਖ ਨੂੰ ਹੈਰਾਨੀ 'ਚ ਪਾਉਣ ਵਾਲੀਆਂ ਅਜਿਹੀਆਂ ਹੀ ਕੁਝ ਝੀਲਾਂ ਆਸਟਰੇਲੀਆ 'ਚ ਵੀ ਹਨ। ਇਹ ਝੀਲਾਂ ਬਾਕੀ ਝੀਲਾਂ ਨਾਲੋਂ ਬਿਲਕੁਲ ਵੱਖਰੀਆਂ ਹਨ, ਕਿਉਂਕਿ ਆਮ ਤੌਰ 'ਤੇ ਇਹ ਗੱਲ ਕਹੀ ਜਾਂਦੀ ਹੈ ਕਿ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ ਪਰ ਇਨ੍ਹਾਂ ਆਸਟਰੇਲੀਅਨ ਝੀਲਾਂ ਦੇ ਪਾਣੀ ਦਾ ਆਪਣਾ ਵਿਲੱਖਣ ਰੰਗ ਹੈ।
ਸਿਡਨੀ: ਆਸਟਰੇਲੀਆ ਦੁਨੀਆ ਦੇ ਉਨ੍ਹਾਂ ਦੇਸ਼ਾਂ 'ਚੋਂ ਇੱਕ ਹੈ, ਜਿੱਥੇ ਬਹੁਤ ਸਾਰੀਆਂ ਖੂਬਸੂਰਤ ਥਾਂਵਾਂ ਹਨ। ਆਪਣੀ ਵਿਲੱਖਣ ਖੂਬਸੂਰਤੀ ਕਾਰਨ ਇਹ ਥਾਂਵਾਂ ਹਰ ਸਾਲ ਲੱਖਾਂ ਸੈਲਾਨੀਆਂ ਨੂੰ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਆਪਣੇ ਵੱਲ ਖਿੱਚ ਲਿਆਉਂਦੀਆਂ ਹਨ। ਇਨ੍ਹਾਂ 'ਚੋਂ ਬਹੁਤ ਸਾਰੀਆਂ ਥਾਂਵਾਂ ਤਾਂ ਅਜਿਹੀਆਂ ਹਨ, ਜਿਨ੍ਹਾਂ ਦੀਆਂ ਤਸਵੀਰਾਂ 'ਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ।