ਨਵੀਂ ਦਿੱਲੀ: ਪੱਤਰਕਾਰਾਂ ਦੇ ਸਵਾਲਾਂ ਤੋਂ ਮਹਿਮਾਨ ਅਕਸਰ ਹੀ ਭੱਜਦੇ ਦੇਖੇ ਗਏ ਹਨ ਪਰ ਮਿਸਰ 'ਚ ਇੱਕ ਐਂਕਰ ਨੂੰ ਹੀ ਲਾਇਵ ਇੰਟਰਵਿਊ ਛੱਡ ਕੇ ਸਟੂਡੀਓ ਤੋਂ ਭੱਜਣਾ ਪਿਆ। ਦਰਅਸਲ ਇਸ ਮਹਿਲਾ ਐਂਕਰ 'ਤੇ ਬਾਂਦਰ ਨੇ ਧਾਵਾ ਬੋਲ ਦਿੱਤਾ ਸੀ ਜਿਸ ਦੇ ਡਰੋਂ ਉਸ ਨੂੰ ਸਟੂਡੀਓ ਛੱਡਣਾ ਪੈ ਗਿਆ।
ਅਲ ਹਯਾਤ ਟੀਵੀ ਦੀ ਪੱਤਰਕਾਰ ਲੁਬਨਾ ਅਸਲ ਸਟੂਡੀਓ 'ਚ ਲਾਈਵ ਸ਼ੋਅ ਕਰ ਰਹੀ ਸੀ। ਉਨ੍ਹਾਂ ਨਾਲ ਸਟੂਡੀਓ 'ਚ ਉਨ੍ਹਾਂ ਦੇ ਸਹਿਯੋਗੀ ਸੱਦਾਮ ਹਦਾਦ ਸਨ। ਇੰਟਰਵਿਊ ਲਈ ਸਟੂਡੀਓ 'ਚ ਆਉਣ ਵਾਲੇ ਸ਼ਖ਼ਸ ਨੇ ਆਪਣੇ ਨਾਲ ਬਾਂਦਰ ਲਿਆਂਦਾ ਸੀ। ਟੀਵੀ ਪ੍ਰੋਗਰਾਮ ਦੌਰਾਨ ਮਹਿਲਾ ਐਂਕਰ ਨੇ ਬਾਂਦਰ ਨੂੰ ਆਪਣੇ ਕੋਲ ਕੁਰਸੀ 'ਤੇ ਬਿਠਾ ਲਿਆ। ਇਸ ਦੌਰਾਨ ਉਨ੍ਹਾਂ ਮਹਿਮਾਨ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ।
ਇੰਟਰਵਿਊ ਦੌਰਾਨ ਮਹਿਲਾ ਬਾਂਦਰ ਨੂੰ ਪੁਚਕਾਰਦੀ ਰਹੀ। ਇਸ ਦੌਰਾਨ ਬਾਂਦਰ ਨੇ ਅਚਾਨਕ ਮਹਿਲਾ 'ਤੇ ਛਾਲ ਮਾਰ ਦਿੱਤੀ ਜਿਸ ਕਾਰਨ ਉਹ ਸਟੂਡੀਓ ਤੋਂ ਹੀ ਬਾਹਰ ਚਲੇ ਗਈ।
ਪਹਿਲਾਂ ਤਾਂ ਬਾਂਦਰ ਨੇ ਕਾਫੀ ਦੋਸਤਾਨਾ ਰਵੱਈਆ ਦਿਖਾਇਆ। ਮਹਿਲਾ ਨੇ ਉਸ ਨੂੰ ਆਪਣੀ ਗੋਦ 'ਚ ਵੀ ਬਿਠਾ ਲਿਆ ਪਰ ਚਾਨਕ ਉਸ ਨੇ ਹਮਲਾਵਰ ਰੌਂਅ 'ਚ ਮਹਿਲਾ ਦੇ ਪੈਰ 'ਤੇ ਧਾਵਾ ਬੋਲ ਦਿੱਤਾ। ਡਰ ਕਾਰਨ ਮਹਿਲਾ ਦੀ ਚੀਕ ਵੀ ਨਿੱਕਲ ਗਈ ਤੇ ਫਿਰ ਆਪਣੇ ਆਪ ਨੂੰ ਬਚਾਉਣ ਲਈ ਬਾਹਰ ਹੀ ਨਿਕਲ ਗਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ