ਲਓ ਜੀ ਹੁਣ ਚਰਚ 'ਚ ਰੋਬੋਟ ਪਾਦਰੀ ਆਸ਼ੀਰਵਾਦ ਦੇਵੇਗਾ...
ਚਰਚ ਦੇ ਬੁਲਾਰੇ ਸੈਬੇਸਟੀਅਨ ਵੋਨ ਗੈਹਰੇਨ ਨੇ ਕਿਹਾ ਕਿ ਇਹ ਸ਼ੁਰੂਆਤ ਪ੍ਰਯੋਗ ਦੇ ਤੌਰ ‘ਤੇ ਕੀਤੀ ਗਈ ਹੈ। ਬਹੁਤ ਸਾਰੇ ਲੋਕ ਰੋਬੋਟ ਤੋਂ ਪ੍ਰਭਾਵਿਤ ਹੋ ਕੇ ਹਰ ਸਵੇਰ ਸ਼ਾਮ ਚਰਚ ਆ ਰਹੇ ਹਨ। ਕੁਝ ਲੋਕ ਇਸ ਦੇ ਵਿਰੋਧ ਵਿੱਚ ਵੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਸ਼ੀਨ ਕਿਸੇ ਪਾਦਰੀ ਦੇ ਆਸ਼ੀਰਵਾਦ ਦੀ ਥਾਂ ਨਹੀਂ ਲੈ ਸਕਦੀ।
ਵਿਅਕਤੀ ਦੀ ਇੱਛਾ ਜਾਣਨ ਦੇ ਬਾਅਦ ਰੋਬੋਟ ਮੁਸਕਰਾਉਂਦੇ ਹੋਏ ਆਪਣੀਆਂ ਬਾਹਾਂ ਫੈਲਾ ਲੈਂਦਾ ਹੈ ਤੇ ਚੁਣੀ ਹੋਈ ਆਵਾਜ਼ ਵਿੱਚ ਆਸ਼ੀਰਵਾਦ ਦਿੰਦਾ ਹੈ। ਇਸ ਦੇ ਬਾਅਦ ਰੋਬੋਟ ਦੇ ਹੱਥਾਂ ਤੋਂ ਰੋਸ਼ਨੀ ਨਿਕਲਦੀ ਹੈ ਤੇ ਬਾਈਬਲ ਦੀਆਂ ਲਾਈਨਾਂ ਪੜ੍ਹਦੇ ਹੋਏ ਕਹਿੰਦਾ ਹੈ, ‘ਪਰਮਾਤਮਾ ਤੁਹਾਨੂੰ ਆਸ਼ੀਰਵਾਦ ਦੇਵੇ ਤੇ ਤੁਹਾਡੀ ਰੱਖਿਆ ਕਰੇ।’
ਲੋਕਾਂ ਨੂੰ ਆਸ਼ੀਰਵਾਦ ਦੇਣ ਤੋਂ ਪਹਿਲਾਂ ਰੋਬੋਟ ਉਨ੍ਹਾਂ ਨੂੰ ਪੁੱਛਦਾ ਹੈ ਕਿ ਉਹ ਮਰਦ ਦੀ ਆਵਾਜ਼ ਵਿੱਚ ਆਸ਼ੀਰਵਾਦ ਚਾਹੁੰਦੇ ਹਨ ਜਾਂ ਔਰਤ ਦੀ ਆਵਾਜ਼ ਵਿੱਚ। ਇਸ ਦੇ ਬਾਅਦ ਇਹ ਪੁੱਛਦਾ ਹੈ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਆਸ਼ੀਰਵਾਦ ਚਾਹੀਦਾ ਹੈ।
ਇਹ ਲਾਂਚਿੰਗ ਜਰਮਨ ਪਾਦਰੀ ਮਾਰਟਿਨ ਲੂਥਰ ਦੀ ਕਿਤਾਬ ‘ਦ ਨਾਈਂਟੀ ਫਾਈਵ ਥੀਸਿਸ’ ਦੇ ਪ੍ਰਕਾਸ਼ਨ ਦੇ 500 ਸਾਲ ਪੂਰੇ ਹੋਣ ਦੇ ਮੌਕੇ ‘ਤੇ ਕੀਤੀ ਗਈ। ਇਸ ਨੂੰ ਇਵਾਂਜੇਲਿਕਲ ਚਰਚ ਨੇ ਬਣਾਇਆ ਹੈ। ਇਹ ਇਕ ਮੈਟਲ ਦੇ ਡੱਬੇ ਵਰਗਾ ਹੈ, ਜਿਸ ਦੀਆਂ ਦੋ ਬਾਹਾਂ ਹਨ। ਚਰਚ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਾਣਬੁੱਝ ਕੇ ਇਸ ਨੂੰ ਬਿਲਕੁਲ ਮਨੁੱਖ ਵਰਗਾ ਦਿੱਸਣ ਵਾਲਾ ਨਹੀਂ ਬਣਾਇਆ।
ਜਰਮਨੀ ਵਿੱਚ ਇਕ ਚਰਚ ਨੇ ਰੋਬੋਟ ਪਾਦਰੀ ਲਾਂਚ ਕੀਤਾ ਹੈ। ਇਸ ਦੇ ਹੱਥਾਂ ਵਿੱਚੋਂ ਰੋਸ਼ਨ ਦੀ ਕਿਰਨ ਨਿਕਲਦੀ ਅਤੇ ਲੋਕਾਂ ਨੂੰ ਆਸ਼ੀਰਵਾਦ ਮਿਲਦਾ ਹੈ। ਰੋਬੋਟ ਨੂੰ ਬਲੈਸ ਯੂ-2 ਨਾਂ ਦਿੱਤਾ ਗਿਆ ਹੈ। ਇਸ ਖਾਸ ਰੋਬੋਟ ਨੂੰ ਇਤਿਹਾਸਕ ਕਸਬੇ ਵਿਟੇਨਬਰਗ ‘ਚ ਲਾਂਚ ਕੀਤਾ ਗਿਆ।