ਇਹ ਕਿਹਾ ਜਾਂਦਾ ਹੈ ਕਿ ਜੇ ਪਿਆਰ ਸੱਚ ਹੁੰਦਾ ਹੈ ਤਾਂ ਸਾਰੀ ਕਾਈਨਾਤ ਤੁਹਾਨੂੰ ਮਿਲਣ ਤੋਂ ਰੋਕ ਨਹੀਂ ਸਕਦੀ। ਅਤੇ ਜੇ ਤੁਸੀਂ ਆਪਣੀ ਪ੍ਰੇਮਿਕਾ ਜਾਂ ਪ੍ਰੇਮੀ ਦੇ ਸਾਹਮਣੇ ਆਪਣੇ ਵਿਆਹ ਦਾ ਪ੍ਰਪੋਜ਼ਲ ਰੱਖਦੇ ਹੋ ਤਾਂ ਜਵਾਬ ਸ਼ਾਇਦ ਹੀ ਨਾਹ 'ਚ ਮਿਲਦਾ ਹੈ। ਅਜਿਹਾ ਹੀ ਇੱਕ ਮਾਮਲਾ ਆਸਟਰੀਆ ਤੋਂ ਆਇਆ ਹੈ, ਜਿੱਥੇ ਇੱਕ ਰੋਮਾਂਟਿਕ ਪ੍ਰਪੋਜ਼ਲ ਇੱਕ ਔਰਤ ਦੀ ਮੌਤ ਦਾ ਕਾਰਨ ਬਣ ਗਿਆ।

ਜੀ ਹਾਂ ਜਿਵੇਂ ਹੀ ਔਰਤ ਨੇ ਰੋਮਾਂਟਿਕ ਪ੍ਰਪੋਜ਼ਲ ਤੋਂ ਬਾਅਦ ਆਪਣੇ ਪ੍ਰੇਮੀ ਨੂੰ 'ਹਾਂ' ਕਿਹਾ, ਅਚਾਨਕ ਉਸ ਦੇ ਪੈਰ 650 ਫੁੱਟ ਦੀ ਉਚਾਈ ਤੋਂ ਫਿਸਲ ਗਿਆ ਅਤੇ ਉਹ ਹੇਠਾਂ ਡਿੱਗ ਗਈ। ਨਿਊਜ਼ ਵੈਬਸਾਈਟ ਬਿਲਡ (Bild) ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ 27 ਸਾਲਾ ਵਿਅਕਤੀ ਨੇ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਕੀਤਾ।

ਇਹ ਔਰਤ 32 ਸਾਲਾਂ ਦੀ ਸੀ। 27 ਦਸੰਬਰ ਨੂੰ ਉਹ ਆਪਣੇ ਬੁਆਏਫ੍ਰੈਂਡ ਦੇ ਨਾਲ ਫੌਲਕਰਟ ਪਹਾੜ 'ਤੇ ਗਈ ਜਿੱਥੇ ਉਸਦੇ ਬੁਆਏਫ੍ਰੈਂਡ ਨੇ ਉਸਨੂੰ ਪ੍ਰਪੋਜ਼ ਕੀਤਾ ਅਤੇ ਕੁਝ ਪਲਾਂ ਬਾਅਦ ਉਸਦਾ ਪੈਰ ਫਿਸਲ ਗਿਆ ਅਤੇ ਉਹ ਹੇਠਾਂ ਡਿੱਗ ਗਈ।

ਯੂਐਸ ਕਾਂਗਰਸ ਵਲੋਂ ਟਰੰਪ ਨੂੰ ਜ਼ੋਰਦਾਕ ਝਟਕਾ, ਰੱਖਿਆ ਬਿੱਲ 'ਤੇ ਵੀਟੋ ਰੱਦ

ਹਾਲਾਂਕਿ, ਇਸ ਜੋੜੇ ਦੀ ਕਿਸਮਤ ਬਹੁਤ ਚੰਗੀ ਰਹੀ ਇਸ ਲਈ ਇੰਨੇ ਉੱਚਾਈ ਤੋਂ ਡਿੱਗਣ ਦੇ ਬਾਵਜੂਦ ਔਰਤ ਬਚ ਗਈ। ਰਿਪੋਰਟ ਦੇ ਅਨੁਸਾਰ, ਪ੍ਰੇਮਿਕਾ ਨੂੰ ਹੇਠਾਂ ਡਿੱਗਦਾ ਵੇਖ ਪ੍ਰੇਮੀ ਵੀ ਉਸਨੂੰ ਬਚਾਉਣ ਲਈ ਕੁੱਦਿਆ, ਪਰ ਉਹ ਅਜਿਹਾ ਨਹੀਂ ਕਰ ਸਕਿਆ ਤੇ ਉਹ 50 ਫੁੱਟ ਹੇਠਾਂ ਆਉਣ ਤੋਂ ਬਾਅਦ ਹੀ ਇੱਕ ਥਾਂ 'ਤੇ ਅਟਕ ਗਿਆ।

ਖੁਸ਼ਕਿਸਮਤੀ ਨਾਲ ਔਰਤ ਚੱਟਾਨ ਤੋਂ ਲਗਪਗ 650 ਫੁੱਟ ਉੱਚੀ ਬਰਫ਼ ਦੀ ਚਾਦਰ 'ਤੇ ਡਿੱਗੀ, ਜਿਸ ਕਾਰਨ ਉਸਨੂੰ ਜ਼ਿਆਦਾ ਸੱਟ ਨਹੀਂ ਲੱਗੀ। ਬਾਅਦ ਵਿੱਚ ਇੱਕ ਰਾਹਗੀਰ ਨੇ ਉਸਨੂੰ ਬਰਫ਼ 'ਤੇ ਪਿਆ ਵੇਖ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਔਰਤ ਦੀ ਜਾਨ ਬਚਾਈ ਜਾ ਸਕੀ। ਇਸ ਸਮੇਂ ਦੋਵੇਂ ਸੁਰੱਖਿਅਤ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904