ਵਾਸ਼ਿੰਗਟਨ: ਅਮਰੀਕੀ ਕਾਂਗਰਸ ਨੇ ਰੱਖਿਆ ਨੀਤੀ ਬਿੱਲ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੀਟੋ ਨੂੰ ਰੱਦ ਕਰ ਦਿੱਤਾ ਹੈ। ਉਸ ਨੂੰ ਇਹ ਝਟਕਾ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ਵਿਚ ਮਿਲਿਆ ਹੈ। ਨਵੇਂ ਸਾਲ ਦੇ ਦਿਨ ਆਯੋਜਿਤ ਇੱਕ ਵਿਸ਼ੇਸ਼ ਸੈਸ਼ਨ ਵਿੱਚ ਰਿਪਬਲੀਕਟਾਂ ਦੀ ਬਹੁਗਿਣਤੀ ਵਾਲੀ ਸੈਨੇਟ ਨੇ ਉਸ ਦੇ ਵੀਟੋ ਨੂੰ ਆਸਾਨੀ ਨਾਲ ਰੱਦ ਕਰ ਦਿੱਤਾ ਅਤੇ ਟਰੰਪ ਦੇ 740 ਬਿਲੀਅਨ ਡਾਲਰ ਦੇ ਬਿੱਲ ਬਾਰੇ ਇਤਰਾਜ਼ਾਂ ਨੂੰ ਉਸ ਸਮੇਂ ਨਕਾਰ ਦਿੱਤਾ ਜਦੋਂ ਉਸਦਾ ਕਾਰਜਕਾਲ ਕੁਝ ਹੀ ਹਫਤਿਆਂ 'ਚ ਖ਼ਤਮ ਹੋਣ ਜਾ ਰਿਹਾ ਹੈ।

ਟਰੰਪ ਨੇ ਇਸ ਹਫਤੇ ਦੇ ਸ਼ੁਰੂ ਵਿਚ ਟਵਿੱਟਰ 'ਤੇ ਰਿਪਬਲੀਕਨ ਸੰਸਦ ਮੈਂਬਰਾਂ ' ਤੇ ਗੁੱਸਾ ਕੱਢਿਆ ਅਤੇ ਕਿਹਾ ਕਿ 'ਰਿਪਬਲੀਕਨ ਪਾਰਟੀ ਦੀ ਥੱਕਿਆ ਹੋਇਆ ਅਤੇ ਕਮਜ਼ੋਰ ਅਗਵਾਈ' ਮਾੜੇ ਰੱਖਿਆ ਬਿੱਲ ਨੂੰ ਪਾਸ ਹੋਣ ਦੇਵੇਗੀ।

ਟਰੰਪ ਨੇ ਆਪਣੇ ਵੀਟੋ ਦੀ ਅਣਦੇਖੀ ਕਰਦਿਆਂ ਇਸ ਵੋਟਿੰਗ ਨੂੰ 'ਕਾਇਰਤਾ ਭਰੀ ਸ਼ਰਮਨਾਕ ਹਰਕਤ' ਕਰਾਰ ਦਿੱਤਾ। ਸੈਨੇਟ ਨੇ ਟਰੰਪ ਦੇ ਵੀਟੋ ਨੂੰ 81–13 ਦੀ ਬਹੁਮਤ ਵੋਟਾਂ ਨਾਲ ਰੱਦ ਕਰ ਦਿੱਤਾ। ਬਿੱਲ ਵਿਚ ਅਮਰੀਕੀ ਸੈਨਿਕਾਂ ਦੀਆਂ ਤਨਖਾਹਾਂ ਅਤੇ ਰੱਖਿਆ ਨੀਤੀ ਨਾਲ ਜੁੜੇ ਨਿਯਮਾਂ ਵਿਚ ਤਿੰਨ ਪ੍ਰਤੀਸ਼ਤ ਵਾਧਾ ਸ਼ਾਮਲ ਹੈ ਜਿਸ ਨਾਲ ਫੌਜਾਂ ਦੀ ਗਿਣਤੀ, ਨਵੇਂ ਹਥਿਆਰ ਪ੍ਰਣਾਲੀਆਂ, ਫੌਜੀ ਤਿਆਰੀ ਅਤੇ ਫੌਜੀ ਕਰਮਚਾਰੀਆਂ ਅਤੇ ਹੋਰ ਫੌਜੀ ਟੀਚਿਆਂ ਨਾਲ ਸਬੰਧਤ ਨੀਤੀਆਂ 'ਤੇ ਮੋਹਰ ਲਗਾਦੀ ਹੈ। ਮਿਲਟਰੀ ਉਸਾਰੀ ਸਮੇਤ ਕਈ ਹੋਰ ਪ੍ਰੋਗਰਾਮ ਵੀ ਇਸ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਪ੍ਰਭਾਵਸ਼ਾਲੀ ਹੁੰਦੇ ਹਨ।

Farmer Protest: ਕਿਸਾਨ ਅੰਦੋਲਨ ਦੇ ਚਲਦਿਆਂ ਇੱਕ ਹੋਰ ਕਿਸਾਨ ਦੀ ਹੋਈ ਮੌਤ, ਦਿਲ ਦਾ ਦੌਰਾ ਪੈਣ ਕਰਕੇ ਹੁਣ ਤੱਕ ਕਈਆਂ ਦੀ ਹੋਈ ਮੌਤ

ਟਰੰਪ ਨੇ ਕਈ ਨੁਕਤਿਆਂ ਦਾ ਵਿਰੋਧ ਕੀਤਾ

ਟਰੰਪ ਨੇ ਪਿਛਲੇ ਹਫਤੇ ਰੱਖਿਆ ਉਪਾਵਾਂ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਉਹ ਸੋਸ਼ਲ ਮੀਡੀਆ ਕੰਪਨੀਆਂ ਲਈ ਸੀਮਾ ਨਿਰਧਾਰਤ ਕਰਨ ਵਿੱਚ ਅਸਫਲ ਰਹੀ ਹੈ। ਇਹ ਉਹੀ ਸੋਸ਼ਲ ਮੀਡੀਆ ਕੰਪਨੀਆਂ ਹਨ ਜਿਨ੍ਹਾਂ ਬਾਰੇ ਟਰੰਪ ਦਾ ਮੰਨਣਾ ਹੈ ਕਿ ਉਹ ਉਸ ਦੇ ਮੁੜ ਚੋਣ ਮੁਹਿੰਮ ਦੌਰਾਨ ਪੱਖਪਾਤੀ ਸੀ। ਟਰੰਪ ਨੇ ਇਹ ਵੀ ਕਿਹਾ ਕਿ ਇਹ ਰੱਖਿਆ ਬਿੱਲ ਉਨ੍ਹਾਂ ਦੀਆਂ ਵਿਦੇਸ਼ੀ ਨੀਤੀਆਂ ਨੂੰ ਚਲਾਉਣ ਦੇ ਢੰਗਾਂ ‘ਖ਼ਾਸਕਰ ਸੈਨਿਕਾਂ ਦੇ ਘਰ ਪਰਤਣ ਦੀਆਂ ਕੋਸ਼ਿਸ਼ਾਂ’ ਵਿੱਚ ਅੜਿੱਕਾ ਬਣਦਿਆਂ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904