26/11 ਮੁੰਬਈ ਹਮਲੇ ਦਾ ਮਾਸਟਰ ਮਾਈਂਡ ਲਸ਼ਕਰ ਅੱਤਵਾਦੀ ਜ਼ਕੀਉਰ ਰਹਿਮਾਨ ਲਖਵੀ ਗ੍ਰਿਫਤਾਰ
ਏਬੀਪੀ ਸਾਂਝਾ
Updated at:
02 Jan 2021 03:22 PM (IST)
ਲਸ਼ਕਰ ਦੇ ਅੱਤਵਾਦੀ ਜ਼ਕੀਉਰ ਰਹਿਮਾਨ ਲਖਵੀ ਨੂੰ ਅੱਤਵਾਦੀਆਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਪੈਸੇ ਮੁਹੱਈਆ ਕਰਾਉਣ ਲਈ ਗ੍ਰਿਫਤਾਰ ਕੀਤਾ ਗਿਆ ਹੈ।
NEXT
PREV
ਨਵੀਂ ਦਿੱਲੀ: ਮੁੰਬਈ ਹਮਲੇ ਦਾ ਮਾਸਟਰ ਮਾਈਂਡ ਅਤੇ ਲਸ਼ਕਰ ਅੱਤਵਾਦੀ ਜ਼ਕੀਉਰ ਰਹਿਮਾਨ ਲਖਵੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਕੀਉਰ ਰਹਿਮਾਨ ਲਖਵੀ ਨੂੰ ਅੱਤਵਾਦੀਆਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਪੈਸੇ ਮੁਹੱਈਆ ਕਰਾਉਣ ਲਈ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਜ਼ਕੀਉਰ ਰਹਿਮਾਨ ਲਖਵੀ ਨੇ ਹਾਫਿਜ਼ ਸਈਦ ਦੇ ਨਾਲ ਮਿਲ ਕੇ 26/11 ਦੇ ਹਮਲੇ ਦੀ ਸਾਜਿਸ਼ ਰਚੀ ਸੀ।
ਦੱਸ ਦੇਈਏ ਕਿ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਆਪ੍ਰੇਸ਼ਨ ਕਮਾਂਡਰ ਲਖਵੀ ਨੂੰ ਸਾਲ 2008 ਵਿੱਚ ਮੁੰਬਈ ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਸੰਘ ਨੇ ਮਹਾਸਭਾ ਦੇ ਇੱਕ ਗਲੋਬਲ ਅੱਤਵਾਦੀ ਵਜੋਂ ਨਾਮਜ਼ਦ ਕੀਤਾ ਸੀ। ਮੁੰਬਈ ਹਮਲੇ ਦੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਲਖਵੀ ਨੇ ਹੀ ਹਾਫਿਜ਼ ਸਈਦ ਨੂੰ ਅੱਤਵਾਦੀ ਹਮਲੇ ਦੀ ਪੂਰੀ ਯੋਜਨਾ ਤਿਆਰ ਕੀਤੀ ਸੀ।
ਇਸ ਹਮਲੇ ਵਿੱਚ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰ ਦੇ ਹਥਿਆਰਬੰਦ 10 ਅੱਤਵਾਦੀਆਂ ਨੇ ਸ਼ਹਿਰ ਵਿੱਚ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਹਮਲੇ ਵਿਚ 166 ਲੋਕ ਮਾਰੇ ਗਏ ਸੀ, ਜਦਕਿ 300 ਤੋਂ ਵੱਧ ਲੋਕ ਜ਼ਖਮੀ ਹੋਏ ਸੀ। ਲਸ਼ਕਰ ਦੇ ਆਪ੍ਰੇਸ਼ਨ ਕਮਾਂਡਰ ਲਖਵੀ ਨੂੰ ਤਕਰੀਬਨ ਛੇ ਸਾਲਾਂ ਦੀ ਹਿਰਾਸਤ ਵਿੱਚ ਲੈਣ ਤੋਂ ਬਾਅਦ ਅਪਰੈਲ 2015 ਵਿੱਚ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ।
Farmers Protest: ਕਿਸਾਨਾਂ ਵਲੋਂ ਕੇਂਦਰ ਨੂੰ ਦੋ ਟੂਕ, ਮੰਗਾਂ ਨਾ ਮਨਣ 'ਤੇ 23 ਜਨਵਰੀ ਨੂੰ ਸੂਬਿਆਂ ਦੇ ਰਾਜਪਾਲ ਹਾਊਸ ਵੱਲ ਕਰਨਗੇ ਮਾਰਚ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

- - - - - - - - - Advertisement - - - - - - - - -