Shocking News: ਸੋਸ਼ਲ ਮੀਡੀਆ ਉੱਪਰ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸ ਨੂੰ ਸੁਣਨ ਤੋਂ ਬਾਅਦ ਆਮ ਲੋਕ ਵੀ ਚਿੰਤਾ ਵਿੱਚ ਪੈ ਗਏ ਹਨ। ਦਰਅਸਲ, ਹਾਲ ਹੀ ਵਿੱਚ ਇੱਕ ਬ੍ਰਿਟੇਨ ਦੀ ਰਹਿਣ ਵਾਲੀ ਮਹਿਲਾ ਸਮੰਥਾ ਗਿਬਸਨ ਨੇ ਆਪਣਾ ਅਨੁਭਵ ਆਨਲਾਈਨ ਸਾਂਝਾ ਕੀਤਾ ਅਤੇ ਦੱਸਿਆ ਕਿ ਜਦੋਂ ਮੈਂ ਖੂਨ ਦੀ ਜਾਂਚ ਲਈ ਡਾਕਟਰ ਕੋਲ ਗਈ ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਮੈਂ ਗਰਭਵਤੀ ਹਾਂ, ਭਾਵੇਂ ਮੈਂ ਇੱਕ ਸਾਲ ਤੋਂ ਵੱਧ ਸਮੇਂ ਤੋਂ ਸੈਕਸ ਨਹੀਂ ਕੀਤਾ ਸੀ। ਸਮੰਥਾ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ ਤਾਂ ਕਿਰਪਾ ਕਰਕੇ ਮੈਨੂੰ ਦੱਸੋ।


ਬਿਨਾਂ ਸਰੀਰਕ ਸਬੰਧ ਬਣਾਏ ਗਰਭਵਤੀ ਕਿਵੇਂ ਹੋਈ ਮਹਿਲਾ ?


ਸਾਮੰਥਾ ਨੇ ਆਪਣੇ ਦੂਜੇ ਵੀਡੀਓ 'ਚ ਦੱਸਿਆ, 'ਮੈਂ ਡਾਕਟਰ ਨੂੰ ਕਿਹਾ ਕਿ ਮੈਂ ਗਰਭਵਤੀ ਨਹੀਂ ਹੋ ਸਕਦੀ ਕਿਉਂਕਿ ਮੈਂ ਕਰੀਬ ਇਕ ਜਾਂ ਦੋ ਸਾਲਾਂ ਤੋਂ ਸੈਕਸ ਨਹੀਂ ਕੀਤਾ ਹੈ। ਇਹ ਅਸੰਭਵ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਮੇਰਾ ਸਟ੍ਰਿਪ ਟੈਸਟ ਕੀਤਾ ਅਤੇ ਇਹ ਨੈਗੇਟਿਵ ਆਇਆ। ਇਸ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਠੀਕ ਹੈ, ਅਸੀਂ ਸਾਵਧਾਨੀ ਦੇ ਤੌਰ 'ਤੇ ਇਕ ਹੋਰ ਖੂਨ ਦੀ ਜਾਂਚ ਕਰਾਂਗੇ।



Read MOre: Yuvraj Singh: ਯੁਵਰਾਜ ਸਿੰਘ ਵੱਲੋਂ ਐਕਸ ਗਰਲਫ੍ਰੈਂਡ ਨੂੰ ਲੈ ਹੈਰਾਨੀਜਨਕ ਖੁਲਾਸਾ, ਬੋਲੇ- 'ਅਚਾਨਕ ਇਸ ਹਾਲਤ 'ਚ ਛੱਡਣਾ ਪਿਆ ਹੋਟਲ...'





ਸਮੰਥਾ ਗਿਬਸਨ ਨੇ ਕਿਹਾ, 'ਖੂਨ ਦੀ ਜਾਂਚ ਤੋਂ ਬਾਅਦ, ਮੈਂ ਅਜੇ ਵੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹਾਂ ਪਰ ਕਈ ਮਹੀਨਿਆਂ ਬਾਅਦ ਵੀ ਮੈਨੂੰ ਡਾਕਟਰ ਦਾ ਫੋਨ ਨਹੀਂ ਆਇਆ ਕਿਉਂਕਿ ਮੈਂ ਗਰਭਵਤੀ ਨਹੀਂ ਹਾਂ। ਹਾਲਾਂਕਿ, ਮੈਨੂੰ ਅਜੇ ਵੀ ਡਾਕਟਰ ਕੋਲ ਜਾਣਾ ਪਵੇਗਾ ਕਿਉਂਕਿ ਮੇਰੇ ਪੇਟ ਵਿੱਚ ਅਜੇ ਵੀ ਦਰਦ ਹੋ ਰਿਹਾ ਹੈ।


ਡਾਕਟਰਾਂ ਨੇ ਗਲਤੀ ਕੀਤੀ


ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਮੰਥਾ ਗਿਬਸਨ ਦੀ ਵੀਡੀਓ ਨੂੰ TikTok 'ਤੇ 1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ਦੇਖ ਕੇ ਲੋਕ ਹੈਰਾਨ ਹਨ ਅਤੇ ਕਮੈਂਟ ਕਰਕੇ ਇਸ ਦੇ ਪਿੱਛੇ ਦੀ ਕਹਾਣੀ ਜਾਨਣਾ ਚਾਹੁੰਦੇ ਹਨ। ਇਸ ਤੋਂ ਬਾਅਦ ਸਮੰਥਾ ਨੇ ਇਕ ਹੋਰ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ, 'ਮੈਨੂੰ ਲੱਗਦਾ ਹੈ ਕਿ ਸ਼ਾਇਦ ਡਾਕਟਰਾਂ ਨੇ ਗਲਤੀ ਨਾਲ ਉਸ ਦੇ ਬਲੱਡ ਟੈਸਟ ਦੀ ਰਿਪੋਰਟ ਨੂੰ ਕਿਸੇ ਹੋਰ ਦੇ ਨਾਲ ਮਿਲਾ ਦਿੱਤੀ ਸੀ।'






Read MOre: Cricketer Accident: ਸਟਾਰ ਭਾਰਤੀ ਕ੍ਰਿਕਟਰ ਨਾਲ ਵਾਪਰਿਆ ਵੱਡਾ ਭਾਣਾ, ਸੜਕ ਹਾਦਸੇ 'ਚ ਬੁਰੀ ਤਰ੍ਹਾਂ ਹੋਇਆ ਜਖ਼ਮੀ