ਤਹਿਸੀਲਦਾਰ ਦੇ ਪੇਪਰ ਲਈ ਗਧੇ ਨੂੰ ਮਿਲਿਆ ਐਡਮਿਟ ਕਾਰਡ, ਫੋਟੋ ਵਾਇਰਲ
ਏਬੀਪੀ ਸਾਂਝਾ | 28 Apr 2018 01:43 PM (IST)
ਸ਼੍ਰੀਨਗਰ: ਜੰਮੂ-ਕਸ਼ਮੀਰ ਵਿੱਚ ਦੋ ਸਾਲ ਪਹਿਲਾਂ ਇੱਕ ਪੇਪਰ ਵਿੱਚ ਗਾਂ ਨੂੰ ਐਂਟਰੀ ਕਾਰਡ ਜਾਰੀ ਕੀਤੇ ਜਾਣ ਤੋਂ ਬਾਅਦ ਹੁਣ ਨਾਇਬ ਤਹਿਸੀਲਦਾਰ ਭਰਤੀ ਪ੍ਰੀਖਿਆ ਲਈ ਗਧੇ ਨੂੰ ਐਡਮਿਟ ਕਾਰਡ ਜਾਰੀ ਕੀਤਾ ਗਿਆ ਹੈ। ਜੰਮੂ-ਕਸ਼ਮੀਰ ਸਰਵਿਸ ਸਲੈਕਸ਼ਨ ਬੋਰਡ ਨੇ ਐਤਵਾਰ ਨੂੰ ਹੋਣ ਵਾਲੇ ਪੇਪਰ ਲਈ ਕਚੂਰ ਖਾਰ (ਭੂਰਾ ਗਧਾ) ਦੇ ਨਾਂਅ ਤੋਂ ਐਡਮਿਟ ਕਾਰਡ ਜਾਰੀ ਕੀਤਾ ਗਿਆ ਹੈ। ਅਜਿਹਾ ਲਗਦਾ ਹੈ ਕਿ ਕਿਸੇ ਨੇ ਮਜ਼ਾਕ ਵਿੱਚ ਗਧੇ ਦੇ ਨਾਂ 'ਤੇ ਅਪਲਾਈ ਕੀਤਾ ਸੀ। ਟਵਿੱਟ ਅਤੇ ਫੇਸਬੁੱਕ 'ਤੇ ਐਡਮਿਟ ਕਾਰਡ ਦੀ ਤਸਵੀਰ ਨੂੰ ਕਾਫੀ ਲੋਕਾਂ ਨੇ ਸ਼ੇਅਰ ਕੀਤਾ। ਐਡਮਿਟ ਕਾਰਡ ਵਿੱਚ ਗਧੇ ਦੀ ਫੋਟੋ ਵੀ ਲੱਗੀ ਹੈ। ਟਵਿੱਟਰ 'ਤੇ ਇੱਕ ਬੰਦੇ ਨੇ ਇਸ ਨੂੰ ਸ਼ੇਅਰ ਕਰਦੇ ਹੋਏ ਲਿਖਿਆ- ਇਹ ਅਜੀਬ ਗੱਲ ਹੈ ਕਿ ਗਧੇ ਦੇ ਨਾਂ 'ਤੇ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ। ਫਿਰ ਇਸ 'ਤੇ ਅਖਬਾਰ ਵਿੱਚ ਖ਼ਬਰ ਵੀ ਲੱਗ ਗਈ। ਵੇਖੋ ਗਧੇ ਲਈ ਜਾਰੀ ਹੋਇਆ ਐਡਮਿਟ ਕਾਰਡ-