ਪੂਨਾ: ਚਾਰ ਸਾਲਾ ਬਾਲ ਕਲਾਕਾਰ ਅਦਵੈਤ ਕੋਲਾਰਕਰ ਨੇ ਕਲਾ ਦੀ ਦੁਨੀਆਂ 'ਚ ਆਪਣੀਆਂ ਪੇਟਿੰਗਜ਼ ਜ਼ਰੀਏ ਵਿਲੱਖਣ ਪਛਾਣ ਬਣਾ ਲਈ ਹੈ। ਮਹਾਰਾਸ਼ਟਰ ਦੇ ਪੁਣੇ ਨਾਲ ਸਬੰਧਤ ਅਦਵੇਤ ਸਾਲ 2016 ‘’ਚ ਆਪਣੇ ਪਰਿਵਾਰ ਨਾਲ ਕੈਨੇਡਾ ਚਲੇ ਗਏ ਸੀ।   ਕੈਨੇਡਾ ਦੇ “ਜੌਨ ਆਰਟ ਸੈਂਟਰ” ਵਿੱਚ ਆਪਣੀਆਂ ਪੇਟਿੰਗਜ਼ ਦੀ ਸਫ਼ਲ ਪ੍ਰਦਰਸ਼ਨੀ ਲਾਉਣ ਵਾਲੇ ਬਾਲ ਕਲਾਕਾਰ ਅਦਵੈਤ ਦੀਆਂ ਪੇਟਿੰਗਜ਼ ਸੈਂਕੜੇ ਡਾਲਰਾਂ ਵਿੱਚ ਵਿਕ ਰਹੀਆਂ ਹਨ। ਅਦਵੈਤ ਦੀਆਂ ਪੇਂਟਿੰਗਜ਼ ਜ਼ਿਆਦਾਤਰ ਗੈਲੇਕਸੀ, ਡਾਇਨਾਸੋਰ ਤੇ ਡ੍ਰੈਗਨ ਜਿਹੇ ਵਿਸ਼ਿਆਂ 'ਤੇ ਆਧਾਰਤ ਹਨ। ਜਨਵਰੀ ਦੇ ਮਹੀਨੇ ਕੈਨੇਡਾ ਦੇ “ਜੌਨ ਆਰਟ ਸੈਂਟਰ” ਵਿੱਚ ਅਦਵੈਤ ਨੇ Colour Blizzard ਟਾਇਟਲ ਹੇਠ ਆਪਣੀਆਂ ਪੇਟਿੰਗਜ਼ ਦੀ ਪਹਿਲੀ ਪ੍ਰਦਰਸ਼ਨੀ ਲਾਈ, ਜਿੱਥੇ ਉਸ ਨੂੰ ਕੁੱਲ ਦੋ ਹਜ਼ਾਰ ਡਾਲਰ ਯਾਨੀ 1.3 ਲੱਖ ਰੁਪਏ ਤੋਂ ਜ਼ਿਆਦਾ ਹਾਸਲ ਹੋਏ। ਹਾਲ ਹੀ ’ਚ ਉਸ ਦੀਆਂ ਪੇਟਿੰਗਜ਼ ਦੀ ਪ੍ਰਦਰਸ਼ਨੀ ਨਿਊਯਾਰਕ ਦੇ “ਆਰਟ ਐਕਸਪੋ” ਵਿੱਚ ਲੱਗੀ ਸੀ। ਜ਼ਿਕਰਯੋਗ ਹੈ ਕਿ ਨਿਊਯਾਰਕ ਦਾ “ਆਰਟ ਐਕਸਪੋ” ਵਿਸ਼ਵ ਦਾ ਸਭ ਤੋਂ ਵੱਡਾ ਆਰਟ ਟ੍ਰੇਡ ਸ਼ੋਏ ਹੈ। “ਵੈਨਕੂਵਰ ਸਨ” ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਅਦਵੈਤ ਦੀ ਮਾਂ ਜੋ ਕਾਮਰਸ਼ੀਅਲ ਆਰਟਿਸਟ ਹੈ, ਨੇ ਦੱਸਿਆ ਕਿ ਅਦਵੈਤ ਨੇ ਸਾਲ ਦੀ ਉਮਰ ਵਿੱਚ ਪਹਿਲੀ ਵਾਰ ਬੁਰਸ਼ ਚੱਕਿਆ ਸੀ। ਉਸ ਵੇਲੇ ਵੀ ਉਹ ਸਿਰਫ਼ ਖੇਡ ਨਹੀਂ ਰਿਹਾ ਸੀ ਸਗੋਂ ਕੁਝ ਬਣਾਉਣ ਦਾ ਯਤਨ ਕਰ ਰਿਹਾ ਸੀ। ਅਦੈਤ ਦੀ ਮਾਂ ਨੇ ਕਿਹਾ ਕਿ ਬੇਟੇ ਨੂੰ ਨਿੱਕੀ ਉਮਰੇ ਹੀ ਮਿਲ ਰਹੀ ਪਛਾਣ ’ਤੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਤੇ ਮਾਣ ਹੈ।