ਹੁਣ ਰੋਬੋਟ ਸੁਣਾਉਣਗੇ ਅਦਾਲਤਾਂ 'ਚ ਕੇਸਾਂ ਦੇ ਫੈਸਲੇ
ਏਬੀਪੀ ਸਾਂਝਾ | 28 Mar 2019 05:38 PM (IST)
ਚੰਡੀਗੜ੍ਹ: ਹੁਣ ਅਦਾਲਤਾਂ ਵਿੱਚ ਰੋਬੋਟ ਫੈਸਲੇ ਸੁਣਾਉਣਗੇ। ਉੱਤਰੀ ਯੂਰਪ ਦੇ ਐਸਟੋਨੀਆ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਰੋਬੋ-ਜੱਜ ਬਣਾਇਆ ਗਿਆ ਹੈ। ਇਹ ਹੇਠਲੀ ਅਦਾਲਤ ਵਿੱਚ ਬਕਾਇਆ ਪਏ ਮਾਮਲਿਆਂ ਨੂੰ ਨਿਬੇੜਾ ਕਰੇਗਾ। ਇਹ 5 ਲੱਖ ਰੁਪਏ ਤਕ ਦੇ ਕੇਸਾਂ ਦੀ ਸੁਣਵਾਈ ਕਰੇਗਾ ਤਾਂ ਕਿ ਹੋਰ ਜੱਜ ਫਰੀ ਹੋ ਸਕਣ। ਇਸ ਰੋਬੋਟ ਦੀ ਮਦਦ ਨਾਲ ਸੁਣਾਏ ਗਏ ਸਾਰੇ ਫੈਸਲੇ ਕਾਨੂੰਨੀ ਮੰਨੇ ਜਾਣਗੇ ਪਰ ਇਸ ਰੋਬੋਟ ਦੇ ਫੈਸਲੇ ਨੂੰ ਮਨੁੱਖੀ ਜੱਜ ਦੇ ਸਾਹਮਣੇ ਚੁਣੌਤੀ ਦਿੱਤੀ ਜਾ ਸਕਦੀ ਹੈ। ਮਈ ਅੰਤ ਤਕ ਇਹ ਰੋਬੋਟ ਫੈਸਲੇ ਦੇਣਾ ਸ਼ੁਰੂ ਕਰ ਦਏਗਾ। ਮਈ ਦੇ ਆਖ਼ੀਰ ਤਕ ਰੋਬੋਟ ਜੱਜ ਫੈਸਲਾ ਦੇਣਾ ਸ਼ੁਰੂ ਕਰ ਦੇਣਗੇ। ਰੋਬੋਟ ਕਾਨੂੰਨੀ ਦਸਤਾਵੇਜ਼ਾਂ ਨੂੰ ਸਮਝੇਗਾ ਤੇ ਵਿਸ਼ਲੇਸ਼ਣ ਕਰਨ ਤੋਂ ਬਾਅਦ ਹੀ ਫੈਸਲਾ ਸੁਣਾਏਗਾ। ਕਾਨੂੰਨੀ ਭਾਸ਼ਾ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਇਸ ਨੂੰ ਪ੍ਰੋਗਰਾਮਿੰਗ ਨਾਲ ਟ੍ਰੇਨਿੰਗ ਵੀ ਦਿੱਤੀ ਗਈ ਹੈ। ਤਕਨੀਕੀ ਟੀਮ ਇਸ ਨਾਲ ਸਬੰਧਤ ਜਾਣਕਾਰੀ ਤੇ ਪ੍ਰੋਟੋਕੋਲ ਜਾਰੀ ਕਰ ਰਹੀ ਹੈ ਜਿਸ ਨੂੰ ਕਾਨੂੰਨੀ ਮਾਹਰਾਂ ਦੀ ਸਲਾਹ ਨਾਲ ਬਦਲਿਆ ਵੀ ਜਾਏਗਾ। ਕੁਝ ਲੋਕਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਹੌਲੀ-ਹੌਲੀ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਨਾਲ ਸੁਵਿਧਾ ਦੀ ਗੁਣਵੱਤਾ 'ਤੇ ਅਸਰ ਪਏਗਾ।