✕
  • ਹੋਮ

ਬੁਲੇਟ ਬਾਬਾ ਤੋਂ ਲੈ ਕੇ ਡਾਗ ਟੈਂਪਲ ਤੱਕ, ਇਹ ਹਨ ਭਾਰਤ ਦੇ 5 ਅਜੀਬੋ-ਗਰੀਬ ਮੰਦਿਰ

ਏਬੀਪੀ ਸਾਂਝਾ   |  09 Dec 2016 06:22 PM (IST)
1

ਭਾਰਤ ਮਾਤਾ ਦਾ ਮੰਦਿਰ- ਯੂ.ਪੀ. ਦੇ ਵਾਰਾਨਾਸੀ ਵਿੱਚ ਬਣੇ ਇਸ ਮੰਦਿਰ ਵਿੱਚ ਭਾਰਤ ਦਾ ਮੈਪ ਬਣਿਆ ਹੋਇਆ ਹੈ। ਆਜ਼ਾਦੀ ਸੇਨਾਨੀਆਂ ਦੀ ਯਾਦ ਵਿੱਚ ਬਣਾਏ ਗਏ ਇਸ ਮੰਦਿਰ ਵਿੱਚ ਲੋਕ ਵੱਡੀ ਗਿਣਤੀ ਵਿੱਚ ਪੁੱਜਦੇ ਹਨ। ਦੱਸਿਆ ਜਾਂਦਾ ਹੈ ਕਿ ਇਹ ਮੰਦਿਰ ਦੇਸ਼ ਦੀ ਵੰਡ ਤੋਂ ਪਹਿਲੇ ਬਣਾਇਆ ਗਿਆ ਸੀ ਅਤੇ ਉਦੋਂ ਤੋਂ ਇੱਥੇ ਲੋਕ ਘੁੰਮਣ ਆਉਂਦੇ ਹਨ।

2

ਸਚਿਨ ਤੇਂਦੁਲਕਰ ਮੰਦਿਰ- ਟੀਮ ਇੰਡੀਆ ਦੇ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਨੇ ਆਪਣੀ ਖੇਡ ਦੇ ਜ਼ਰੀਏ ਕਰੋੜਾਂ ਖੇਡ ਪ੍ਰੇਮੀਆਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਸੀ। ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਕ੍ਰਿਕੇਟ ਪ੍ਰੇਮੀ ਆਪਣਾ ਭਗਵਾਨ ਮੰਨਦੇ ਰਹੇ ਹਨ। ਸਚਿਨ ਤੇਂਦੁਲਕਰ ਦਾ ਇੱਕ ਮੰਦਿਰ ਵੀ ਬਣਿਆ ਹੋਇਆ ਹੈ। ਇਹ ਮੰਦਿਰ ਬਿਹਾਰ ਦੇ ਅਟਰਵਲਿਆ ਵਿੱਚ ਮੌਜੂਦ ਹੈ। ਸਚਿਨ ਨੂੰ ਚਾਹੁਣ ਵਾਲੇ ਇੱਥੇ ਆ ਕੇ ਉਨ੍ਹਾਂ ਦੀ ਪੂਜਾ ਵੀ ਕਰਦੇ ਹਨ।

3

ਐਰੋਪਲੇਨ ਗੁਰਦਵਾਰਾ- ਜਲੰਧਰ ਦੇ ਇੱਕ ਪਿੰਡ ਵਿੱਚ ਸਥਿਤ ਐਰੋਪਲੇਨ ਗੁਰਦੁਆਰੇ ਵਿੱਚ ਕਈ ਸਾਰੇ ਪਲੇਨ ਰੱਖੇ ਹੋਏ ਹਨ। ਅਜਿਹੀ ਮਾਨਤਾ ਹੈ ਕਿ ਜਿਨ੍ਹਾਂ ਦੀ ਵਿਦੇਸ਼ ਜਾਣ ਦੀ ਇੱਛਾ ਹੁੰਦੀ ਹੈ, ਉਹ ਇੱਥੇ ਆ ਕੇ ਐਰੋਪਲੇਨ ਵਰਗੇ ਖਿਡੌਣੇ ਰੱਖਦਾ ਹੈ। ਇਸ ਗੁਰੁਦਵਾਰੇ ਦਾ ਪੂਰਾ ਨਾਮ ਸ਼ਹੀਦ ਬਾਬਾ ਨਿਹਾਲ ਸਿੰਘ ਗੁਰਦੁਆਰਾ ਹੈ।

4

ਡਾਗ ਟੈਂਪਲ- ਕਰਨਾਟਕ ਵਿੱਚ ਬਣੇ ਡਾਗ ਟੈਂਪਲ ਵਿੱਚ ਵੱਡੀ ਤਾਦਾਦ ਵਿੱਚ ਲੋਕ ਦਰਸ਼ਨ ਕਰਨ ਲਈ ਆਉਂਦੇ ਹਨ। ਇਹ ਮੰਦਿਰ ਕਰਨਾਟਕ ਦੇ ਰਾਮਨਗਰ ਦੇ ਚੰਨਾ ਪਟਨਾ ਵਿੱਚ ਸਥਿਤ ਹੈ। ਇਸ ਮੰਦਿਰ ਵਿੱਚ ਕੁੱਤਿਆਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ ਦੀ ਲੋਕ ਪੂਜਾ ਕਰਦੇ ਹਨ। ਸਥਾਨਕ ਲੋਕ ਮੰਨਦੇ ਹਨ ਕਿ ਇਸ ਮੰਦਿਰ ਦੇ ਹੋਣ ਕਾਰਣ ਉਥੇ ਕੋਈ ਗਲਤ ਕੰਮ ਨਹੀਂ ਹੁੰਦੇ ਹਨ।

5

ਬੁਲੇਟ ਮੰਦਿਰ -ਓਮ ਬੰਨਾ ਮੰਦਿਰ ਦਾ ਦੂਜਾ ਨਾਮ ਬੁਲੇਟ ਬਾਬਾ ਮੰਦਿਰ ਵੀ ਹੈ। ਇਹ ਰਾਜਸਥਾਨ ਦੇ ਜੋਧਪੁਰ ਵਿੱਚ ਸਥਿਤ ਹੈ। ਲੋਕਾਂ ਦੀ ਮਾਨਤਾ ਹੈ ਕਿ ਬੁਲੇਟ ਬਾਬੇ ਦੇ ਦਰਸ਼ਨ ਕਰਨ ਨਾਲ ਕਿਸੇ ਪ੍ਰਕਾਰ ਦੀ ਕੋਈ ਦੁਰਘਟਨਾ ਨਹੀਂ ਹੁੰਦੀ ਹੈ। ਇਸ ਮੰਦਿਰ ਵਿੱਚ ਓਮ ਬੰਨਾ ਦੀ ਬਾਈਕ ਖੜੀ ਹੋਈ ਹੈ। ਲੋਕ ਆ ਕੇ ਇਸ ਬਾਈਕ ਉੱਤੇ ਫੁਲ, ਮਾਲਾ ਚੜ੍ਹਾ ਕੇ ਜਾਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਤਕਰੀਬਨ ਵੀਹ ਸਾਲ ਪਹਿਲਾਂ ਓਮ ਬੰਨਾ ਆਪਣੀ ਬੁਲੇਟ ਬਾਈਕ ਤੋਂ ਕਿਤੇ ਜਾ ਰਹੇ ਸਨ, ਇਸ ਦੌਰਾਨ ਉਨ੍ਹਾਂ ਦਾ ਰੋਡ ਐਕਸੀਡੈਂਟ ਹੋ ਗਿਆ। ਇਸ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਇਸ ਜਗ੍ਹਾ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕ ਕਹਿੰਦੇ ਹਨ ਕਿ ਕਈ ਵਾਰ ਬੁਲੇਟ ਪੁਲਿਸ ਚੁੱਕ ਕੇ ਲੈ ਗਈ ਲੇਕਿਨ ਹਰ ਵਾਰ ਫਿਰ ਬਾਈਕ ਆਪਣੇ-ਆਪ ਉਸੀ ਜਗ੍ਹਾ ਆ ਜਾਂਦੀ ਹੈ। ਇਸ ਦੇ ਬਾਅਦ ਪੁਲਿਸ ਨੇ ਵੀ ਬਾਈਕ ਨੂੰ ਉਥੇ ਹੀ ਛੱਡ ਦਿੱਤਾ ਅਤੇ ਹੁਣ ਉਹ ਮੰਦਿਰ ਦੀ ਸ਼ਕਲ ਲੈ ਚੁੱਕੀ ਹੈ।

  • ਹੋਮ
  • ਅਜ਼ਬ ਗਜ਼ਬ
  • ਬੁਲੇਟ ਬਾਬਾ ਤੋਂ ਲੈ ਕੇ ਡਾਗ ਟੈਂਪਲ ਤੱਕ, ਇਹ ਹਨ ਭਾਰਤ ਦੇ 5 ਅਜੀਬੋ-ਗਰੀਬ ਮੰਦਿਰ
About us | Advertisement| Privacy policy
© Copyright@2026.ABP Network Private Limited. All rights reserved.