ਮੇਰਠ: ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੰਡਨ ਰਿਟਰਨ ਡਾਕਟਰ ਨਾਲ ਅਲਾਦੀਨ ਦਾ ਚਿਰਾਗ ਦੇ ਨਾਂ 'ਤੇ ਦੋ ਤਾਂਤਰਿਕਾਂ ਨੇ ਢਾਈ ਕਰੋੜ ਰੁਪਏ ਦੀ ਲੁੱਟ ਕੀਤੀ। ਡਾਕਟਰ ਦਾ ਦੋਸ਼ ਹੈ ਕਿ ਤਾਂਤਰਿਕਾਂ ਨੇ ਦੋ ਸਾਲਾਂ ਵਿਚ ਉਸ ਤੋਂ ਤਕਰੀਬਨ ਢਾਈ ਕਰੋੜ ਠੱਗ ਲਏ। ਪੁਲਿਸ ਨੇ ਪੀੜਤ ਦੀ ਤਹਿਸੀਲ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਕੋਲੋਂ ਅਖੌਤੀ 'ਜਾਦੁਈ ਦੀਵਾ' ਵੀ ਬਰਾਮਦ ਹੋਇਆ ਹੈ।
ਦਰਅਸਲ, ਇਹ ਮਾਮਲਾ ਮੇਰਠ ਦੇ ਬ੍ਰਹਮਾਪੁਰੀ ਥਾਣੇ ਦਾ ਹੈ। ਇੱਥੇ ਖੈਰਨਗਰ ਅਹਿਮਦ ਰੋਡ ਦੇ ਵਸਨੀਕ ਡਾ. ਲਈਕ ਅਹਿਮਦ ਨੇ ਤਾਂਤਰਿਕ ਇਕਰਾਮੂਦੀਨ, ਅਨੀਸ ਅਤੇ ਇੱਕ ਔਰਤ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਹੈ। ਡਾਕਟਰ ਦਾ ਦੋਸ਼ ਹੈ ਕਿ ਤਿੰਨਾਂ ਨੇ ਉਸ ਤੇ ਉਸਦੇ ਪਰਿਵਾਰ ‘ਤੇ ਤੰਤਰ ਮੰਤਰ ਦੀ ਵਰਤੋਂ ਕੀਤੀ ਅਤੇ ਕਰੋੜਾਂ ਦੀ ਠੱਗੀ ਮਾਰੀ। ਇਹੋ ਨਹੀਂ, ਤਾਂਤਰਿਕਾਂ ਨੇ ਡਾਕਟਰ ਨੂੰ ਇੱਕ ਦੀਵਾ ਦਿੱਤਾ ਜਿਸ ਨੂੰ ਅਲਾਦੀਨ ਦਾ ਚਿਰਾਗ ਕਿਹਾ ਗਿਆ ਸੀ। ਇਹ ਇਲਜਾਮ ਲਗਾਇਆ ਗਿਆ ਕਿ ਹੁਣ ਤੱਕ ਡਾਕਟਰ ਤੋਂ ਕਿਸ਼ਤਾਂ ਵਿਚ ਢਾਈ ਕਰੋੜ ਦੀ ਠੱਗੀ ਕੀਤੀ ਜਾ ਚੁੱਕੀ ਹੈ।
ਭਾਰਤੀਆਂ ਨੂੰ ਮਿਲਿਆ ਤੋਹਫਾ, ਹੁਣ ਲੈਣਗੇ Sea Plane ਦੇ ਨਜ਼ਾਰੇ
ਡਾਕਟਰ ਲਈਕ ਦਾ ਕਹਿਣਾ ਹੈ ਕਿ ਉਹ ਔਰਤ ਦੇ ਘਰ ਇਸਲਾਮਮੁੱਦੀਨ ਨਾਂ ਦੇ ਇੱਕ ਤਾਂਤਰਿਕ ਨਾਲ ਉਸ ਦਾ ਮੁਲਾਕਾਤ ਹੋਈ। ਜਿਸਨੇ ਆਪਣੇ ਆਪ ਨੂੰ ਮਹਾਨ ਤਾਂਤਰਿਕ ਹੋਣ ਦਾ ਦਾਅਵਾ ਕੀਤਾ ਸੀ। ਇਸਲਾਮੂਦੀਨ ਨੇ ਡਾ. ਲਈਕ ਨੂੰ ਅਰਬਪਤੀ ਬਣਾਉਣ ਦੀ ਵਿਧੀ ਵਿਖਾਉਣੀ ਸ਼ੁਰੂ ਕਰ ਦਿੱਤੀ। ਇਹ ਕਿਹਾ ਗਿਆ ਕਿ ਔਰਤ ਦੇ ਘਰ, ਦੋਵੇਂ ਲੋਕ ਅਕਸਰ ਦੀਵੇ ਚੋਂ ਜੀਨ ਕੱਢਦੇ ਸੀ। ਪਰ ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਜੀਨ ਕੋਈ ਹੋਰ ਨਹੀਂ ਸੀ ਸਮੀਨਾ ਦਾ ਪਤੀ ਇਸਲਾਮਮੂਦੀਨ ਸੀ।
ਫਿਲਹਾਲ ਪੁਲਿਸ ਨੇ ਦੋ ਤਾਂਤਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਤੰਤਰ-ਮੰਤਰ ਦੀ ਮਦਦ ਨਾਲ ਡਾਕਟਰ ਕੋਲੋਂ ਪੈਸੇ ਕੱਢਵਾਉਂਦੇ ਸੀ। ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਤਾਂਤਰਿਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਨਕਲੀ ਲੈਂਪ, ਲੱਕੜ ਦੀਆਂ ਚੱਪਲਾਂ, ਜਾਅਲੀ ਪੱਥਰ ਅਤੇ 20,000 ਰੁਪਏ ਬਰਾਮਦ ਕੀਤੇ ਹਨ। ਗਿਰੋਹ ਦੀ ਔਰਤ ਅਜੇ ਫਰਾਰ ਹੈ।
ਪਿਆਜ਼-ਆਲੂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ਾਂ ਦੇ ਮੱਦੇਨਜ਼ਰ ਸਰਕਾਰ ਹਜ਼ਾਰਾਂ ਟਨ ਪਿਆਜ਼ ਅਤੇ ਆਲੂ ਕਰੇਗੀ ਦਰਾਮਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
'ਅਲਾਦੀਨ ਦਾ ਚਿਰਾਗ' ਦੱਸ ਕੀਤੀ ਲੰਡਨ ਤੋਂ ਪਰਤੇ ਡਾਕਟਰ ਨਾਲ 2.5 ਕਰੋੜ ਰੁਪਏ ਦੀ ਠੱਗੀ
ਏਬੀਪੀ ਸਾਂਝਾ
Updated at:
31 Oct 2020 02:38 PM (IST)
ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲੰਡਨ ਰਿਟਰਨ ਡਾਕਟਰ ਨਾਲ ਅਲਾਦੀਨ ਦਾ ਚਿਰਾਗ ਦੇ ਨਾਂ 'ਤੇ ਦੋ ਤਾਂਤਰਿਕ ਨੇ ਢਾਈ ਕਰੋੜ ਰੁਪਏ ਦੀ ਠੱਗੀ ਕੀਤੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -