65 ਸਾਲ ਤੱਕ ਜਵਾਨ ਰਹਿੰਦੀਆਂ ਨੇ ਇਸ ਪ੍ਰਜਾਤੀ ਦੀਆਂ ਔਰਤਾਂ
Download ABP Live App and Watch All Latest Videos
View In Appਉੱਤਰੀ ਪਾਕਿਸਤਾਨ ਦੇ ਪਹਾੜ ਹੀ ਇੰਨਾ ਦੇ ਘਰ ਹਨ। ਇਨ੍ਹਾਂ ਦੀ ਸੰਖਿਆ ਕਰੀਬ 87 ਹਜ਼ਾਰ ਹੈ। ਇਹ ਲੋਕ ਇਸ ਮਾਮਲੇ ਵਿੱਚ ਖ਼ਾਸ ਹਨ ਕਿਉਂਕਿ ਇਨ੍ਹਾਂ ਦਾ ਜੀਵਨ ਕਾਲ ਵੀ ਡੇਢ ਸੌ ਸਾਲ ਤੋਂ ਉੱਪਰ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਲੋਕ ਬਿਨਾਂ ਕਿਸੇ ਗੰਭੀਰ ਬਿਮਾਰੀ ਤੋਂ ਜਿਉਂਦੇ ਹਨ।
ਹੂੰਝਾ ਪ੍ਰਜਾਤੀ ਦੀਆਂ ਔਰਤਾਂ 65 ਸਾਲ ਦੀ ਉਮਰ ਤੱਕ ਬੱਚਿਆਂ ਨੂੰ ਜਨਮ ਦਿੰਦੀਆਂ ਹਨ. ਇਨ੍ਹਾਂ ਲੋਕਾਂ ਨੂੰ ਦੇਖ ਕੇ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਖਾਣ ਪਾਣ ਤੇ ਚੰਗੀ ਜੀਵਨ ਸ਼ੈਲੀ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ।
ਇਹ ਖਾਂਦੇ ਘੱਟ ਤੇ ਟਹਿਲਦੇ ਜ਼ਿਆਦਾ ਹਨ। 15 ਤੋਂ 20 ਕਿੱਲੋਮੀਟਰ ਤੱਕ ਟਹਿਲਣਾ ਇੰਨਾ ਦੀ ਜੀਵਨ ਸ਼ੈਲੀ ਵਿੱਚ ਸ਼ਾਮਲ ਹੈ। ਇੰਨਾ ਹੀ ਨਹੀਂ ਹੱਸਣਾ ਵੀ ਇਨ੍ਹਾਂ ਦੀ ਜੀਵਨ ਸ਼ੈਲੀ ਵਿੱਚ ਸ਼ਾਮਲ ਹੁੰਦਾ ਹੈ।
ਹੂੰਝਾ ਦੇ ਲੋਕ ਜ਼ੀਰੋ ਡਿਗਰੀ ਤੋਂ ਹੇਠ ਤਾਪਮਾਨ ਉੱਤੇ ਬਰਫ਼ ਦੇ ਠੰਢੇ ਪਾਣੀ ਵਿੱਚ ਨਹਾਉਂਦੀਆਂ ਹਨ। ਇਹ ਲੋਕ ਉਹ ਹੀ ਖਾਣਾ ਖਾਂਦੇ ਹਨ ਜਿਹੜਾ ਆਪ ਖ਼ੁਦ ਉਗਾਉਂਦੇ ਹਨ। ਇਹ ਖੂਬਾਨੀ, ਮੇਵੇ, ਸਬਜ਼ੀਆਂ ਤੇ ਅਨਾਜ ਵਿੱਚ ਜੌਂ, ਬਾਜਰਾ ਤੇ ਕੁੱਟੂ ਹੀ ਖਾਂਦੇ ਹਨ।
ਕਹਿੰਦੇ ਹਨ ਕਿ ਇਨ੍ਹਾਂ ਵਿੱਚ ਕੁਝ ਲੋਕ ਤਾਂ ਸੱਠ ਸਾਲ ਤੱਕ ਜ਼ਿੰਦਾ ਰਹਿੰਦੇ ਹਨ। ਇਨ੍ਹਾਂ ਲੋਕਾਂ ਬਿਮਾਰ ਹੋਣਾ ਵੀ ਬਹੁਤ ਘੱਟ ਦੇਖਿਆ ਗਿਆ ਹੈ। ਟਿਊਮਰ ਵਰਗੀ ਬਿਮਾਰੀ ਦਾ ਤਾਂ ਇਨ੍ਹਾਂ ਨੇ ਕਦੇ ਨਾਮ ਤੱਕ ਨਹੀਂ ਸੁਣਿਆ।
ਇਸ ਜਨਜਾਤੀ ਦੀਆਂ ਖ਼ੂਬੀਆਂ ਬਾਰੇ ਜਾਣਨਾ ਹੈ ਤਾਂ ਤੁਹਾਨੂੰ ਇਹ ਖ਼ਬਰ ਪੂਰੀ ਪੜ੍ਹਨੀ ਹੋਵੇਗੀ। ਇਹ ਲੋਕ ਖ਼ੂਬ ਖੂਬਾਨੀ ਖਾਂਦੇ ਹਨ। ਇਹ ਲੋਕ ਇੰਨੇ ਸੁੰਦਰ ਦਿੱਸਦੇ ਹਨ ਕਿ ਜਿਵੇਂ ਇਹ ਲੋਕ ਧਰਤੀ ਨਹੀਂ ਬਲਕਿ ਆਸਮਾਨ ਤੋਂ ਆਏ ਹੋਣ।
ਚੰਡੀਗੜ੍ਹ: ਦੁਨੀਆ ਵਿੱਚ ਇੱਕ ਅਜਿਹੀ ਪ੍ਰਜਾਤੀ ਵੀ ਹੈ ਜਿੱਥੇ ਔਰਤਾਂ 65 ਸਾਲ ਤੱਕ ਜਵਾਨ ਰਹਿੰਦੀਆਂ ਹਨ ਤੇ ਇਸ ਉਮਰ ਤੱਕ ਬੱਚਿਆਂ ਨੂੰ ਜਨਮ ਦਿੰਦੀਆਂ ਹਨ।
- - - - - - - - - Advertisement - - - - - - - - -