ਚੰਡੀਗੜ੍ਹ-ਅਮੇਜਨ ਨੇ ਅਮਰੀਕਾ ਵਿੱਚ ਨਵਾਂ ਆਫ਼ਿਸ ਖੋਲ੍ਹਿਆ ਹੈ। ਇਸ ਆਫ਼ਿਸ ਦੀ ਚਰਚਾ ਦੁਨੀਆ ਵਿੱਚ ਹੋ ਰਹੀ ਹੈ। ਦਫ਼ਤਰ ਦੀ ਖ਼ਾਸ ਗੱਲ ਇਸ ਦਾ ਅਨੋਖਾ ਡਿਜ਼ਾਈਨ ਹੈ।
ਆਫ਼ਿਸ ਨੂੰ ਬਾਹਰ ਤੋਂ ਗੁੰਬਦ ਆਕਾਰ ਵਿੱਚ ਬਣਾਇਆ ਹੈ। ਇਸ ਨੂੰ ਬਣਾਉਣ ਵਿੱਚ 4 ਬਿਲੀਅਨ ਡਾਲਰ (ਕਰੀਬ 254 ਅਰਬ ਰੁਪਏ) ਦਾ ਖਰਚਾ ਆਇਆ ਹੈ।
ਆਫ਼ਿਸ ਸੀਟਲ ਦਾ ਬਣਾਇਆ ਗਿਆ ਹੈ। ਇਸ ਦਾ ਉਦਘਾਟਨ ਕੰਪਨੀ ਦੇ ਸੀਈਓ ਜੇਫ ਬੇਜੋਸ ਨੇ ਕੀਤਾ। ਇਸ ਨੂੰ ਰੇਨਫੋਰੈਸਟ ਕੈਂਪਸ ਦਾ ਨਾਮ ਦਿੱਤਾ ਜਾ ਰਿਹਾ ਹੈ।
ਖ਼ਬਰਾਂ ਮੁਤਾਬਕ ਇਸ ਆਫ਼ਿਸ ਦੀ ਪਲਾਨਿੰਗ ਤੇ ਨਿਰਮਾਣ ਵਿੱਚ ਸੱਤ ਸਾਲ ਦਾ ਸਮਾਂ ਲੱਗਿਆ ਹੈ। ਅਮੇਜਾਨ ਨੇ ਇਸ ਨੂੰ The Spheres ਨਾਮ ਦਿੱਤਾ ਹੈ।
ਕੰਪਨੀ ਦੇ ਕਰਮਚਾਰੀਆਂ ਲਈ ਹਰ ਸੁਵਿਧਾ ਦਾ ਧਿਆਨ ਰੱਖਿਆ ਹੈ। ਇੱਥੇ ਅਜਿਹਾ ਮਾਹੌਲ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਲੋਕ ਜ਼ਿਆਦਾ ਇਨੋਵੇਟਿਵ ਸੋਚ ਸਕਣ।
ਇੱਥੇ 40 ਹਜ਼ਾਰ ਪੌਦੇ ਲਾਏ ਗਏ ਹਨ। ਕੰਪਨੀ ਨੇ ਪੂਰੇ ਆਫ਼ਿਸ ਵਿੱਚ ਗ੍ਰੀਨਰੀ ਦਾ ਖ਼ਾਸ ਧਿਆਨ ਰੱਖਿਆ ਹੈ। ਕੁਝ ਅਲੱਗ ਸੋਚਣ ਲਈ ਕਰਮਚਾਰੀ ਇੱਥੇ ਰੁਟੀਨ ਕੰਮ ਨੂੰ ਛੱਡ ਕੇ ਇਕੱਲੇ ਘੁੰਮਣ ਨਿਕਲ ਸਕਦੇ ਹਨ। ਛੋਟੇ-ਛੋਟੇ ਝਰਨਿਆਂ ਦਾ ਅਨੰਦ ਉਠਾ ਸਕਦੇ ਹੋ।
ਕਰਮਚਾਰੀਆਂ ਦੇ ਲਈ ਮੀਟਿੰਗ ਸਪੇਸ ਬਣਾਇਆ ਗਿਆ ਹੈ ਜਿਸ ਨੂੰ ਦੀ ਬਰਡ ਨੈਸਟ ਦਾ ਨਾਮ ਦਿੱਤਾ ਗਿਆ ਹੈ। ਕੁੱਲ ਤਿੰਨ ਆਫ਼ਿਸ ਇਮਾਰਤਾਂ ਨੂੰ sphere ਤਹਿਤ ਬਣਾਇਆ ਗਿਆ ਹੈ। ਇਹ ਸਪੇਸ 90 ਫੁੱਟ ਲੰਬੇ ਤੇ 130 ਫੁੱਟ ਚੌੜੇ ਹਨ।