ਨਵੀਂ ਦਿੱਲੀ: ਚੀਨੀ ਸਮਾਰਟਫੋਨ ਕੰਪਨੀ ਓਪੋ ਨੇ ਕਵਾਲਕੌਮ ਟੈਕਨਾਲੋਜੀ ਦੇ ਨਾਲ ਹਿੱਸੇਦਾਰੀ ਦਾ ਐਲਾਨ ਕੀਤਾ ਹੈ। ਇਸ ਤਹਿਤ ਕਵਾਲਕੌਮ 5ਜੀ ਮੋਬਾਈਲ ਫ਼ੋਨ ਬਣਾਉਣ ਵਿੱਚ ਓਪੋ ਦੀ ਮਦਦ ਕਰੇਗੀ। ਓਪੋ ਨੇ ਸਾਲ 2019 ਵਿੱਚ 5ਜੀ ਮੋਬਾਈਲ ਲਾਂਚ ਕਰਨ ਦੀ ਗੱਲ ਆਖੀ ਹੈ>

ਕਵਾਲਕੌਮ, ਓਪੋ ਨੂੰ ਰੇਡੀਓ ਫ੍ਰਿਕਵੈਂਸੀ ਫ਼ਰੰਟ-ਐਂਡ ਫ਼ੀਲਡ ਵਰਗੀਆਂ ਸੁਵਿਧਾਵਾਂ ਦੇਵੇਗੀ। ਇਸ ਸਾਂਝੀਦਾਰੀ ਦਾ ਐਲਾਨ ਚੀਨ ਵਿੱਚ ਹੋਏ '2018 ਕਵਾਲਕੌਮ ਟੈਕਨਾਲੋਜੀ ਡੇਅ' 'ਤੇ ਕੀਤਾ ਗਿਆ।

ਓਪੋ ਦੇ ਸੀਈਓ ਟੋਨੀ ਚੇਨ ਨੇ ਕਿਹਾ, "ਭਵਿੱਖ ਵਿੱਚ ਓਪੋ 5ਜੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਤਕਨੀਕਾਂ ਵਿੱਚ ਨਿਵੇਸ਼ ਕਰਦਾ ਰਹੇਗਾ। ਇਨ੍ਹਾਂ ਤਕਨੀਕਾਂ ਨੂੰ ਗਾਹਕਾਂ ਦੀ ਜ਼ਰੂਰਤ ਦੇ ਆਧਾਰ 'ਤੇ ਲਾਗੂ ਕਰਦਾ ਰਹੇਗਾ।" ਚੇਨ ਨੇ ਅੱਗੇ ਕਿਹਾ, "ਸਾਲ 2018 ਵਿੱਚ ਓਪੋ ਦੁਨੀਆ ਦੇ ਬਾਜ਼ਾਰ ਵਿੱਚ ਆਪਣੀ ਤਰੱਕੀ ਲੈ ਕੇ ਜਾਣਾ ਚਾਹੁੰਦਾ ਹੈ। ਇਸ ਲਈ 5ਜੀ ਤਕਨੀਕ ਦੀ ਲੋੜ ਹੋਵੇਗੀ।"