ਟੋਕੀਓ- ਜਾਪਾਨ ਦੀ ਡਿਜੀਟਲ ਕਰੰਸੀ ਐਕਸਚੇਂਜ ਕਾਈਨਚੇਕ ਨੇ ਦੱਸਿਆ ਹੈ ਕਿ ਹੈਕਰਾਂ ਨੇ 58 ਅਰਬ ਯੇਨ (ਯਾਨੀ ਕਰੀਬ 34 ਅਰਬ ਰੁਪਏ) ਮੁੱਲ ਦੀ ਵਰਚੁਅਲ ਕਰੰਸੀ ਚੋਰੀ ਕਰ ਲਈ ਹੈ। ਇਸ ਕੰਪਨੀ ਨੇ ਸਾਈਬਰ ਅਟੈਕ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਗ੍ਰਾਹਕਾਂ ਨੂੰ ਕਰੀਬ 26 ਅਰਬ ਰੁਪਏ ਦਾ ਰਿਫੰਡ ਕਰੇਗੀ। ਕਵਾਈਨਚੈਕ ਨੇ ਕਿਹਾ ਕਿ ਚੋਰੀ ਪਿੱਛੋਂ ਕਰੀਬ 2 ਲੱਖ 60 ਹਜ਼ਾਰ ਗ੍ਰਾਹਕਾਂ ਨੂੰ ਇਸ ਰਕਮ ਦੀ ਰਿੰਬਰਸਮੈਂਟ ਕੰਪਨੀ ਦੇ ਫੰਡ ‘ਚੋਂ ਕੀਤੀ ਜਾਏਗੀ।
ਕੰਪਨੀ ਐਨ ਈ ਐਮ ਨਾਂਅ ਦੀ ਕਰੰਸੀ ਵਿੱਚ ਹੋਏ ਨੁਕਸਾਨ ਦਾ ਕੁੱਲ ਮੁੱਲੰਕਣ ਕਰ ਰਹੀ ਹੈ। ਐਨ ਈ ਐਮ ਮਾਰਕੀਟ ਕੈਪੀਟਲਾਜੇਸ਼ਨ ਵਿੱਚ 10ਵੀਂ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਹੈ। ਕੰਪਨੀ ਨੇ ਐਕਸਚੇਂਜ ਵਿੱਚ ਅਣਧਿਕਾਰਤ ਘੁਸਪੈਠ ਦਾ ਸ਼ੱਕ ਜਾਹਰ ਕੀਤਾ ਸੀ, ਜਿਸ ਦੇ ਬਾਅਦ ਬਿਟਕੁਆਇਨ ਦੇ ਇਲਾਵਾ ਸਾਰੇ ਕਿਸਮ ਦੀ ਕ੍ਰਿਪਟੋ ਕਰੰਸੀ ਵਿੱਚ ਟ੍ਰੇਡਿੰਗ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਅਜਿਹੇ ਵਿੱਚ ਕ੍ਰਿਪਟੋਕਰੰਸੀ ਵਿੱਚ ਤਕਰੀਬਨ 34 ਅਰਬ ਰੁਪਏ ਦਾ ਨੁਕਸਾਨ ਹੋਣ ਨਾਲ ਬਿਟਕਾਈਨ ਦੀ ਵੈਲਿਊ ਵਧ ਗਈ।