ਮੁੰਬਈ: ਟੈਲੀਕਾਮ ਇੰਡਸਟਰੀ ਵਿੱਚ ਜੀਓ ਦੀ ਐਂਟਰੀ ਮਗਰੋਂ ਕੰਪਨੀਆਂ ਵਿੱਚ ਡਾਟਾ ਨੂੰ ਲੈ ਕੇ ਜੰਗ ਛਿੜੀ ਹੋਈ ਹੈ। ਫਿਰ ਵੀ ਬਹੁਤ ਸਾਰੇ ਯੂਜ਼ਰਸ ਪਾਪੂਲਰ ਮੈਸੇਜਿੰਗ ਐਪ ਵੱਟਸਐਪ 'ਤੇ ਵਧੇਰੇ ਡਾਟਾ ਖਰਚ ਹੋਣ ਦੀ ਵਜ੍ਹਾ ਕਰਕੇ ਪ੍ਰੇਸ਼ਾਨ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਤਰੀਕਿਆਂ ਬਾਰੇ ਦੱਸਾਂਗੇ ਜੋ ਤੁਹਾਡੀ ਇਸ ਪ੍ਰੇਸ਼ਾਨੀ ਦਾ ਹੱਲ ਕਰ ਸਕਦੇ ਹਨ।
ਵੱਟਸਐਪ 'ਤੇ ਸਭ ਤੋਂ ਵਧੇਰੇ ਡਾਟਾ ਖਰਚ ਮੈਸੇਜ ਜ਼ਰੀਏ ਆਉਣ ਵਾਲੇ ਵੀਡੀਓਜ਼ ਤੇ ਤਸਵੀਰਾਂ ਨਾਲ ਹੁੰਦਾ ਹੈ। ਇਹ ਵੀਡੀਓ ਤੇ ਤਸਵੀਰਾਂ ਆਪਣੇ ਆਪ ਹੀ ਡਾਊਨਲੋਡ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਡਾਟਾ ਦੀ ਬੱਚਤ ਲਈ ਤੁਹਾਨੂੰ ਆਪਣੇ ਵੱਟਸਐਪ ਦੀ ਸੈਟਿੰਗ ਵਿੱਚ ਜਾਣਾ ਪਵੇਗਾ। ਸੈਟਿੰਗਸ ਦਾ ਵਿਕਲਪ ਚੁਣਨ ਤੋਂ ਬਾਅਦ ਤੁਹਾਨੂੰ Data and storage usage 'ਤੇ ਕਲਿੱਕ ਕਰਨਾ ਪਵੇਗਾ। ਇਸ ਵਿਕਲਪ ਨੂੰ ਚੁਣਨ ਤੋਂ ਬਾਅਦ ਤੁਹਾਨੂੰ Media auto-download ਦੇ ਆਪਸ਼ਨ ਮਿਲਣਗੇ।
Media auto-download ਨੂੰ ਚੁਣਨ ਤੋਂ ਬਾਅਦ When using mobile data ਦਾ ਵਿਕਲਪ ਮਿਲੇਗਾ। ਇਸ 'ਤੇ ਕਲਿੱਕ ਤਸਵੀਰਾਂ ਤੇ ਵੀਡੀਓਜ਼ ਨੂੰ ਆਪਣੇ ਆਪ ਡਾਊਨਲੋਡ ਹੋਣ ਤੋਂ ਰੋਕ ਸਕਦੇ ਹੋ। ਤੁਹਾਨੂੰ ਬੱਸ ਫੋਟੋ ਤੇ ਵੀਡੀਓ ਸਾਹਮਣੇ ਲੱਗੇ ਟਿੱਕ ਮਾਰਕ ਨੂੰ ਹਟਾਉਣਾ ਪਵੇਗਾ। ਠੀਕ ਇਸੇ ਹੀ ਤਰ੍ਹਾਂ ਤੁਸੀਂ When connected On Wi-fi ਵਿਕਲਪ 'ਤੇ ਜਾ ਕੇ ਵੀ ਤਸਵੀਰਾਂ ਤੇ ਵੀਡੀਓਜ਼ 'ਤੇ ਰੋਕ ਲਾ ਸਕਦੇ ਹੋ। ਇੱਥੇ ਵੀ ਤੁਹਾਨੂੰ ਬੱਸ ਫੋਟੋ ਤੇ ਵੀਡੀਓ ਦੇ ਸਾਹਮਣੇ ਲੱਗੇ ਟਿੱਕ ਮਾਰਕ ਨੂੰ ਹਟਾਉਣਾ ਹੋਵੇਗਾ।