ਨਵੀਂ ਦਿੱਲੀ: ਦੱਖਣੀ ਕੋਰਿਆਈ ਮੋਬਾਈਲ ਮੇਕਰ ਸੈਮਸੰਗ 25 ਫਰਵਰੀ ਨੂੰ ਆਪਣੇ ਮੋਸਟ ਅਵੇਟਿਡ ਗਲੈਕਸੀ S9 ਤੇ S9 ਪਲੱਸ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਗਲੈਕਸੀ S9 ਤੇ S9 ਪਲੱਸ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਦੋਵੇਂ ਸਮਾਰਟਫੋਨ ਕੰਪਨੀ ਦੇ ਸਭ ਤੋਂ ਮਹਿੰਗੇ ਫੋਨ ਹੋਣਗੇ।
ਇਸ ਤੋਂ ਪਹਿਲਾਂ ਪਿਛਲੇ ਸਾਲ ਲਾਂਚ ਕੀਤੇ ਗਏ ਗਲੈਕਸੀ S9 ਤੇ ਗਲੈਕਸੀ S9 ਪਲੱਸ ਕੰਪਨੀ ਦੇ ਸਭ ਤੋਂ ਮਹਿੰਗੇ ਸਮਾਰਟਫੋਨ ਸਨ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਲੈਕਸੀ S9 ਤੇ S9 ਪਲੱਸ ਦੀ ਕੀਮਤ ਆਈਫੋਨ X ਦੇ ਬਰਾਬਰ ਹੋ ਸਕਦੀ ਹੈ।
S9 ਤੇ S9 ਪਲੱਸ ਨੂੰ ਲੈ ਕੇ ਹੁਣ ਤੱਕ ਸਾਹਮਣੇ ਆਈ ਜਾਣਕਾਰੀ ਵਿੱਚ ਇਨ੍ਹਾਂ ਸਮਾਰਟਫੋਨ ਦਾ ਕੈਮਰਾ ਵੀ ਸਭ ਤੋਂ ਜ਼ਿਆਦਾ ਚਰਚਾ ਵਿੱਚ ਰਿਹਾ ਹੈ। ਕੰਪਨੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ S9 ਤੇ S9 ਪਲੱਸ ਵਿੱਚ ਹੁਣ ਤੱਕ ਸਭ ਤੋਂ ਚੰਗੀ ਕੈਮਰਾ ਤਕਨੀਕ ਦਾ ਇਸਤੇਮਾਲ ਹੋਇਆ ਹੈ।
ਇਸ ਨਾਲ ਘੱਟ ਰੌਸ਼ਨੀ ਵਿੱਚ ਵੀ ਚੰਗੀ ਫੋਟੋ ਖਿੱਚੀ ਜਾ ਸਕਦੀ ਹੈ। ਫਰੰਟ ਕੈਮਰਾ 8 ਮੈਗਾਪਿਕਸਲ ਤੇ ਪਿਛਲਾ 12 ਮੈਗਾਪਿਕਸਲ ਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਇਸ ਵਿੱਚ 3000 ਐਮਏਐਚ ਦੀ ਬੈਟਰੀ ਹੋਣ ਦੀ ਗੱਲ ਆਖੀ ਜਾ ਰਹੀ ਹੈ।