ਸਕੇਟਿੰਗ ਰਿੰਕ ਨੇ ਬਰਫ 'ਚ ਜਮਾਈਆਂ 5 ਹਜ਼ਾਰ ਮੱਛੀਆਂ
ਏਬੀਪੀ ਸਾਂਝਾ | 29 Nov 2016 11:22 AM (IST)
1
2
ਲੋਕ ਇਸ ਉੱਤੇ ਸਕੇਟਿੰਗ ਕਰਦੇ ਸੀ। ਸਪੇਸ ਵਰਲਡ ਦੇ ਬੁਲਾਰੇ ਨੇ ਕਿਹਾ ਕਿ ਇਸ ਦੀ ਸੋਸ਼ਲ ਮੀਡੀਆ ਉੱਤੇ ਆਲੋਚਨਾ ਹੋਈ ਤੇ ਇਸ ਕਦਮ ਨੂੰ ਅਨੈਤਿਕ ਕਰਾਰ ਦਿੱਤਾ ਗਿਆ, ਜਿਸ ਕਰਕੇ ਇਸ ਨੂੰ ਬੰਦ ਕਰਨਾ ਪਿਆ।
3
ਟੋਕੀਓ: ਜਾਪਾਨ ਦੇ ਇੱਕ ਐਮਿਊਜ਼ਮੈਂਟ ਪਾਰਕ ਸਪੇਸ ਵਰਲਡ ਨੂੰ ਸਕੇਟਿੰਗ ਰਿੰਕ ਵਿੱਚ ਦਰਸ਼ਕਾਂ ਨੂੰ ਖਿੱਚ ਪਾਉਣ ਦਾ ਨਵਾਂ ਤਰੀਕਾ ਵਰਤਣਾ ਭਾਰੀ ਪੈ ਗਿਆ।
4
5
ਇਹ ਰਿੰਕ ਦੱਖਣ-ਪੱਛਮੀ ਜਾਪਾਨ ਦੇ ਕਿਟਾਕਿਉਸ਼ੂ ਸ਼ਹਿਰ ਵਿੱਚ ਹੈ। ਇਸ ਨੂੰ ਇਸੇ ਮਹੀਨੇ 12 ਤਰੀਕ ਨੂੰ ਖੋਲ੍ਹਿਆ ਗਿਆ ਸੀ। ਰਿੰਕ ਦੀ ਤਹਿ ਹੇਠਾਂ ਸਜਾਵਟ ਲਈ 5 ਹਜ਼ਾਰ ਮੱਛੀਆਂ ਨੂੰ ਜਮਾ ਦਿੱਤਾ ਗਿਆ ਸੀ।
6
ਸਪੇਸ ਵਰਲਡ ਨੇ ਕਿਹਾ ਕਿ ਰਿੰਕ ਨੂੰ ਪਿਘਲਾਇਆ ਜਾ ਰਿਹਾ ਹੈ ਤੇ ਇਸ ਕੰਮ ਲਈ ਇਕ ਹਫਤੇ ਦਾ ਸਮਾਂ ਲੱਗੇਗਾ। ਇਸ ਪਿੱਛੋਂ ਮੱਛੀਆਂ ਦੀ ਯਾਦ ਵਿੱਚ ਇਕ ਸਮਾਗਮ ਕਰਵਾਇਆ ਜਾਵੇਗਾ।
7
ਸਪੇਸ ਵਰਲਡ ਨੇ ਸਕੇਟਿੰਗ ਰਿੰਕ ਦੀ ਤਹਿ ਦੇ ਹੇਠਾਂ 5 ਹਜ਼ਾਰ ਮਰੀਆਂ ਮੱਛੀਆਂ ਜਮਾ ਦਿੱਤੀਆਂ ਸਨ, ਜਿਸ ਦੀ ਹਰ ਪਾਸੇ ਆਲੋਚਨਾ ਹੋਈ ਹੈ। ਇਸ ਆਲੋਚਨਾ ਤੋਂ ਪਿੱਛੋਂ ਉਹ ਰਿੰਕ ਬੰਦ ਕਰ ਦਿੱਤਾ ਗਿਆ ਹੈ।