ਨਵੀਂ ਦਿੱਲੀ: ਜਾਨਵਰਾਂ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ। ਤੁਸੀਂ ਇੰਟਰਨੈੱਟ 'ਤੇ ਅਕਸਰ ਹੀ ਸ਼ੇਰ ਦੇ ਸ਼ਿਕਾਰ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ। ਜਿੱਥੇ ਸ਼ੇਰ ਆਉਂਦੇ ਹਨ ਤੇ ਹੋਰ ਜਾਨਵਰ ਦੌੜ ਜਾਂਦੇ ਹਨ ਪਰ ਇਸ ਵਾਰ ਸੜਕ 'ਤੇ ਸ਼ੇਰ ਤੇ ਸ਼ੇਰਨੀ ਵਿਚਕਾਰ ਲੜਾਈ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਸ਼ੇਰਨੀ ਦੀ ਗਰਜ ਸੁਣ ਕੇ ਜੰਗਲ ਦਾ ਰਾਜਾ ਡਰ ਗਿਆ ਤੇ ਦੂਰ ਚਲਾ ਗਿਆ।


ਇਹ ਵੀਡੀਓ ਗੁਜਰਾਤ ਦੇ ਗਿਰ ਜੰਗਲ ਦੀ ਦੱਸੀ ਜਾ ਰਹੀ ਹੈ। ਇਹ ਵੇਖਿਆ ਜਾ ਸਕਦਾ ਹੈ ਕਿ ਸਫਾਰੀ ਜੀਪ ਦੂਰ ਖੜ੍ਹੀ ਹੈ, ਜਿੱਥੇ ਸੈਲਾਨੀ ਬੈਠੇ ਹਨ। ਸ਼ੇਰਨੀ ਸੜਕ ਵਿਚਕਾਰ ਬੈਠੀ ਹੈ। ਜਿਵੇਂ ਹੀ ਸ਼ੇਰ ਉਸ ਕੋਲ ਆਇਆ, ਉਸ ਨੇ ਉੱਚੀ ਆਵਾਜ਼ ਵਿੱਚ ਦਹਾੜ੍ਹਣਾ ਸ਼ੁਰੂ ਕਰ ਦਿੰਦੀ ਹੈ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਸ਼ੇਰ ਉਸ ਦੀ ਦਹਾੜ੍ਹ ਸੁਣਦਿਆਂ ਹੀ ਘਬਰਾ ਜਾਂਦਾ ਹੈ ਤੇ ਚੁੱਪ ਹੋ ਕੇ ਚਲਾ ਜਾਂਦਾ ਹੈ।


ਇਸ ਵੀਡੀਓ ਨੂੰ ਵਾਈਲਡ ਇੰਡੀਆ ਨੇ ਸਾਂਝਾ ਕੀਤਾ ਹੈ ਤੇ ਨਾਲ ਹੀ ਕੈਪਸ਼ਨ ਵਿੱਚ ਲਿਖਿਆ ਹੈ, "ਗਿਰ ਦੇ ਜੰਗਲ ਵਿੱਚ ਕੈਪਚਰ ਕੀਤੀ ਗਈ ਇਹ ਕਮਾਲ ਦੀ ਵੀਡੀਓ। ਹੈੱਡਫੋਨ ਨਾਲ ਸੁਣੋ।" ਵੀਡੀਓ 26 ਜੁਲਾਈ ਨੂੰ ਸਾਂਝਾ ਕੀਤਾ ਗਿਆ, ਜਿਸ ਨੂੰ ਹੁਣ ਤੱਕ 2 ਲੱਖ ਤੋਂ ਵੱਧ ਵਿਊਜ਼, ਨਾਲ ਹੀ 9 ਹਜ਼ਾਰ ਤੋਂ ਵੱਧ ਲਾਈਕ ਤੇ 2 ਹਜ਼ਾਰ ਰੀ-ਟਵੀਟ ਅਤੇ ਕੁਮੈਂਟ ਮਿਲ ਚੁੱਕੇ ਹਨ।


ਇਸ ਵੀਡੀਓ ਨੂੰ ਇੰਡੀਅਵ ਜੰਗਲਾਤ ਅਧਿਕਾਰੀ ਪ੍ਰਵੀਨ ਕਸਵਾਨ ਨੇ ਵੀ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਕੈਪਸ਼ਨ ਲਿਖਿਆ ਹੈ, "ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਜੰਗਲ ਦੇ ਰਾਜਾ ਹੋ। ਚਲਦੀ ਸਿਰਫ ਰਾਣੀ ਦੀ ਹੈ।"

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904