ਅਨੁਸ਼ਕਾ ਦੀ ਹਮਸ਼ਕਲ ਟਵਿੱਟਰ ’ਤੇ ਟ੍ਰੋਲ, ਹੱਸ-ਹੱਸ ਹੋ ਜਾਓਗੇ ਲੋਟ-ਪੋਟ
ਲੋਕ ਜੂਲੀਆ ਨੂੰ ਚੈਲੰਜ ਦੇ ਰਹੇ ਹਨ ਕਿ ਜੇ ਸੱਚਮੁਚ ਉਹ ਜੁੜਵਾ ਹਨ ਤਾਂ ਉਹ ਇਹ ਗੈਟਅੱਪ ਅਪਣਾ ਕੇ ਵਿਖਾਏ।
20 ਈਅਰ ਚੈਲੰਜ।
ਇਨ੍ਹਾਂ ’ਚੋਂ ਮੇਰੇ ਵਾਲੀ ਕਿਹੜੀ ਹੈ?
ਮੇਡ ਇਨ ਇੰਡੀਆ, ਮੇਡ ਇਨ ਆਸਟ੍ਰੇਲੀਆ।
ਲੋਕ ਟਾਈਡ ਦੀ ਪੰਚ ਲਾਈਨ ‘ਕਿਉਂ ਚੌਕ ਗਏ ਨਾ’ ਤੋਂ ਵੀ ਚੁਟਕੀ ਲੈ ਰਹੇ ਹਨ।
ਵਿਰਾਟ ਦੇ ਕਈ ਹਮਸ਼ਕਲਾਂ ਦੀਆਂ ਤਸਵੀਰਾਂ ਟਵੀਟ ਹੋ ਰਹੀਆਂ ਹਨ।
ਲੋਕ ਜੂਲੀਆ ਨੂੰ ਸਲਾਹ ਦੇ ਰਹੇ ਹਨ ਕਿ ਉਸ ਨੂੰ ਇਹ ਗੈਟਅੱਪ ਅਪਨਾਉਣਾ ਚਾਹੀਦਾ ਹੈ।
ਸਪਾਈਡਰਮੈਨ ਦੀ ਇਸ ਤਸਵੀਰ ਨੂੰ ਵੀ ਜੁੜਵਾ ਵਾਂਗ ਲਿਆ ਜਾ ਰਿਹਾ ਹੈ।
ਵਿਰੁਸ਼ਕਾ ਦੀ ਇਸ ਤਸਵੀਰ ਵਿੱਚ ਲਿਖਿਆ ਹੈ- ਵਿਰਾਟ ਕੋਹਲੀ ਜੂਲੀਆ ਨਾਲ।
ਵਿਰਾਟ ਦੀ ਇਸ ਤਸਵੀਰ ਨਾਲ ਲਿਖਿਆ ਹੈ- ਇਹ ਮੇਰੇ ਵਾਲੀ ਸਾਲੀ ਹੈ।
ਇਸ ਤਸਵੀਰ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਕ ਕਿਸ ਹੱਦ ਤਕ ਇਸ ਗੱਲ ਦੇ ਮਜ਼ੇ ਲੈ ਰਹੇ ਹਨ।
ਇਸ ਦੇ ਨਾਲ ਹੀ ਦੋਵਾਂ ਨੂੰ ਇਕੱਠਿਆਂ ਵੇਖ ਕੇ ਵਿਰਾਟ ਦੀ ਖ਼ੁਸ਼ੀ ਵੀ ਦਿਖਾਈ ਗਈ ਹੈ।
ਕੁਝ ਲੋਕ ਤਾਂ ਵਿਰਾਟ ਦਾ ਹੀ ਮਜ਼ਾਕ ਉਡਾ ਰਹੇ ਹਨ ਕਿ ਜੂਲੀਆ ਭਾਬੀ ਅਸੀਂ ਤੁਹਾਡੇ ਲਈ ਇੱਥੇ ਵਿਰਾਟ ਨੂੰ ਵੀ ਲੱਭ ਲਿਆ ਹੈ।
ਲੋਕ ਨਾ ਸਿਰਫ ਇਨ੍ਹਾਂ ਦੀ ਫਿਰਕੀ ਲੈ ਰਹੇ ਹਨ, ਬਲਕਿ ਜੂਲੀਆ ਨੂੰ ਨਵੇਂ-ਨਵੇਂ ਚੈਲੰਜ ਵੀ ਦੇ ਰਹੇ ਹਨ।
ਆਸਟ੍ਰੇਲੀਆ ਦੀ ਮੂਲ ਨਿਵਾਸੀ ਤੇ ਅਮਰੀਕੀ ਗਾਇਕਾ ਜੂਲੀਆ ਮਿਸ਼ੇਲ ਨੇ ਅਨੁਸ਼ਕਾ ਸ਼ਰਮਾ ਨੂੰ ਆਪਣੀ ਜੁੜਵਾ ਦੱਸਿਆ। ਇਸ ਤੋਂ ਬਾਅਦ ਨਾ ਸਿਰਫ ਅਨੁਸ਼ਕਾ ਬਲਕਿ ਉਸ ਦੇ ਨਾਲ ਵਿਰਾਟ ਤੇ ਜੂਲੀਆ ਨੂੰ ਵੀ ਟਵਿੱਟਰ ’ਤੇ ਖ਼ੂਬ ਟ੍ਰੋਲ ਕੀਤਾ ਜਾ ਰਿਹਾ ਹੈ।