ਮੁੰਬਈ: ਅਸਮ ਦੇ ਗੁਹਾਟੀ ਚਾਹ ਨਿਲਾਮੀ ਕੇਂਦਰ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 1.2 ਕਿਲੋਗ੍ਰਾਮ ‘ਪਰਪਲ’ ਚਾਹ ਨੂੰ 24,501 ਰੁਪਏ ਪ੍ਰਤੀ ਕਿਲੋ ਦੀ ਰਿਕਾਰਡ ਕੀਮਤ ‘ਤੇ ਵੇਚਿਆ ਹੈ। ਚਾਹ ਵਪਾਰ ਦੇ ਸੂਤਰਾਂ ਨੇ ਕਿਹਾ ਕਿ ‘ਪਰਪਲ’ ਚਾਹ ਦਾ ਉਤਪਾਦਨ ਅਰੁਣਾਚਲ ਪ੍ਰਦੇਸ਼ ਦੇ ਡੋਨੀਓ ਪੋਲੋ ਟੀ ਅਸਟੇਟ ਵੱਲੋਂ ਕੀਤਾ ਜਾਂਦਾ ਹੈ, ਜਿਸ ਦੀ ਡੁਗਰ ਕੰਜ਼ਿਊਮਰ ਪ੍ਰੋਡਕਟਸ ਪ੍ਰਾਈਵੇਟ ਲਿਮਿਟੇਡ ਨੇ ਵਿਕਰੀ ਕੀਤੀ ਹੈ। ਗੁਹਾਟੀ ਚਾਹ ਨਿਲਾਮੀ ਖਰੀਦਾਰ ਐਸੋਸੀਏਸ਼ਨ ਦੇ ਸਕੱਤਰ ਦਿਨੇਸ਼ ਬਿਹਾਨੀ ਨੇ ਕਿਹਾ, ‘ਪਹਿਲੀ ਵਾਰ ਭਾਰਤ ‘ਚ ਪਰਪਲ ਚਾਹ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਚਾਹ ਦੀ ਉੱਚ ਕੀਮਤ ‘ਤੇ ਸੇਲ ਕੰਟੇਪਰਰੀ ਟੀ ਬਰੋਕਰਸ ਪ੍ਰਾਈਵੇਟ ਲਿਮਿਟੇਡ ਰਾਹੀਂ ਕੀਤੀ ਗਈ ਹੈ।’
ਗੁਹਾਟੀ ਚਾਹ ਨਿਲਾਮੀ ਕੇਂਦਰ, ਜਿਸ ਨੇ ਹਾਲ ਹੀ ‘ਚ ਆਪਣੇ ਸਟਾਲ ‘ਚ ਪਰਪਲ ਟੀ ਨੂੰ ਸ਼ਾਮਲ ਕੀਤਾ ਹੈ , ‘ਗੋਲਡਨ ਟਿਪ, ‘ਸਿਲਵਰ ਨੀਡਲਸ ਅਤੇ ਹੋਰ ਕਈ ਤਰ੍ਹਾਂ ਦੀ ਖ਼ਾਸ ਚਾਹ ਦੀ ਵਿਕਰੀ ਕਰਦਾ ਹੈ।'