ਚੰਡੀਗੜ੍ਹ: ਪਿੰਡਾਂ ਵਿੱਚ ਅਰਾਮ ਫਰਮਾਉਣ ਵਾਲਾ ਮੰਜਾ (ਚਾਰਪਾਈ) ਹੁਣ ਆਸਟਰੇਲੀਆ ਵਿੱਚ ਵੀ ਵਿਕਣ ਲੱਗਾ ਹੈ। ਦਰਅਸਲ ਇਨ੍ਹੀਂ ਦਿਨੀਂ ਮੰਜਾ ਵੇਚਣ ਲਈ ਆਸਟਰੇਲੀਆ ਦਾ ਇਸ਼ਤਿਹਾਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਇਸ ਦੀ ਕੀਮਤ 990 ਡਾਲਰ ਦੱਸੀ ਜਾ ਰਹੀ ਹੈ।
ਇੰਡੀਅਨ ਕਰੰਸੀ ਦੇ ਹਿਸਾਬ ਨਾਲ ਇੱਕ ਮੰਜੇ ਦੀ ਕੀਮਤ ਕਰੀਬ 50,000 ਰੁਪਏ ਹੈ। ਟਵਿੱਟਰ ਤੇ ਫੇਸਬੁਕ ਉੱਤੇ ਇਸ ਨੂੰ ਲੈ ਕੇ ਕਮੈਂਟਸ ਆ ਰਹੇ ਹਨ।
- ਇਸ ਵਾਇਰਲ ਹੋ ਰਹੇ ਇਸ਼ਤਿਹਾਰ ਵਿੱਚ ਮੰਜੇ ਨੂੰ ਰਵਾਇਤੀ ਭਾਰਤੀ ਡੇ- ਬੈਡ ਲਿਖਿਆ ਗਿਆ ਹੈ।
- ਇਸ ਵਿੱਚ ਦੱਸਿਆ ਗਿਆ ਹੈ ਕਿ ਚਾਰਪਾਈ ਮਜਬੂਤ ਮੋਰਟਿਜ ਤੇ ਟੇਨਨ ਜਾਇੰਟਸ ਦੇ ਨਾਲ ਮੈਪਲ ਲੱਕੜੀ ਨਾਲ ਬਣੀ ਹੈ। ਇਸ ਦੇ ਨਾਲ ਹੀ ਇਸ ਵਿੱਚ ਮਨੀਲਾ ਰੱਸੀ ਲਾਈ ਗਈ ਹੈ।
- ਦਾਅਵਾ ਹੈ ਕਿ ਇਹ ਸੌ ਫੀਸਦੀ ਆਸਟਰੇਲੀਆ ਵਿੱਚ ਬਣਿਆ ਮੰਜਾ ਹੈ। ਇਸ ਨੂੰ ਹੱਥ ਨਾਲ ਬਣਿਆ ਬੈੱਡ ਵੀ ਕਿਹਾ ਗਿਆ ਹੈ।
- ਇਸ਼ਤਿਹਾਰ ਅਨੁਸਾਰ, ਸਵਦੇਸ਼ੀ (ਆਸਟਰੇਲੀਅਨ ਲਈ) ਮੰਜਾ ਕਾਫ਼ੀ ਆਰਾਮਦਾਇਕ ਹੈ। ਉੱਥੇ ਹੀ, ਗਾਹਕਾਂ ਦੀ ਸੁਵਿਧਾਨੁਸਾਰ ਇਸ ਦੀ ਲੰਮਾਈ ਤੇ ਚੌੜਾਈ ਘੱਟ ਜਾਂ ਜ਼ਿਆਦਾ ਕਰ ਦਿੱਤੀ ਜਾਵੇਗੀ।