ਲਵਲੀ ਯੂਨੀਵਰਸਿਟੀ 'ਚ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ
ਏਬੀਪੀ ਸਾਂਝਾ | 10 Oct 2017 10:12 AM (IST)
ਚੰਡੀਗੜ੍ਹ: ਲਵਲੀ ਯੂਨੀਵਰਸਿਟੀ ਵਿੱਚ ਬੀ.ਟੈੱਕ ਦੇ ਇੱਕ ਵਿਦਿਆਰਥੀ ਨੇ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਿਕ ਵਿਦਿਆਰਥੀ ਅਲੌਕਿਕ ਸਿੰਘ ਅਨੂਪ ਨਗਰ (ਮੱਧ ਪ੍ਰਦੇਸ਼) ਦਾ ਵਸਨੀਕ ਸੀ। ਵਿਦਿਆਰਥੀ ਬੀ-4 ਹੋਸਟਲ ਵਿੱਚ ਰਹਿੰਦਾ ਸੀ। ਉਸ ਨੇ ਗਲੇ ’ਚ ਕੱਪੜਾ ਪਾ ਕੇ ਖੁਦਕੁਸ਼ੀ ਕਰ ਲਈ। ਜਦੋਂ ਉਸ ਦੇ ਸਾਥੀ ਆਏ ਤਾਂ ਦੇਖਿਆ ਤਾਂ ਉਸ ਦੀ ਲਾਸ਼ ਲਟਕ ਰਹੀ ਸੀ।