ਜਲਾਲਾਬਾਦ- ਬਾਹਮਣੀਵਾਲਾ ਸਟੇਸ਼ਨ ਨੇੜੇ ਕੱਲ੍ਹ ਸਵੇਰੇ ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾ ਰਹੀ ਡੀ ਐਮ ਯੂ ਰੇਲ ਗੱਡੀ ਦੇ ਟਿੱਪਰ ਨਾਲ ਭਿੜ ਜਾਣ ਨਾਲ ਰੇਲ ਡਰਾਈਵਰ ਦੀ ਮੌਤ ਹੋ ਗਈ। ਟਿੱਪਰ ਵਾਲੇ ਦੀ ਜਾਨ ਬਚ ਗਈ। ਹਾਦਸਾ ਜਲਾਲਾਬਾਦ ਤੋਂ ਕੁਝ ਦੂਰ ਸਿੱਧੂਵਾਲਾ ਨੇੜੇ ਪਹਿਰੇਦਾਰ ਤੋਂ ਵਾਂਝੇ ਫਾਟਕ ‘ਤੇ ਹੋਇਆ।


ਮਿਲੀ ਜਾਣਕਾਰੀ ਅਨੁਸਾਰ ਰੇਲਵੇ ਵੱਲੋਂ ਪਿੰਡ ਡਿੱਬੀਪੁਰਾ ਅਤੇ ਚੱਕ ਸੁਖੇਰਾ ਵਿਚਾਲੇ ਅੰਡਰਬ੍ਰਿਜ ਬਣਾਇਆ ਜਾ ਰਿਹਾ ਹੈ। ਮਾਨਵ ਰਹਿਤ ਰੇਲਵੇ ਕਰਾਸਿੰਗ ਪਾਰ ਕਰਦਿਆਂ ਟਿੱਪਰ ਚਾਲਕ ਨੇ ਕੱਲ੍ਹ ਸਵੇਰੇ ਜਲਾਲਾਬਾਦ ਤੋਂ ਆ ਰਹੀ ਡੀ ਐਮ ਯੂ ਟਰੇਨ ਨਹੀਂ ਵੇਖੀ ਅਤੇ ਵਾਹਨ ਰੇਲਵੇ ਲਾਈਨ ਵਿਚਾਲੇ ਖੜਾ ਕਰ ਦਿੱਤਾ।

ਇਸ ਦੌਰਾਨ ਦੂਜੇ ਪਾਸਿਓਂ ਰੇਲ ਗੱਡੀ ਆ ਗਈ, ਜੋ ਟਿੱਪਰ ਨਾਲ ਟਕਰਾ ਗਈ। ਹਾਦਸੇ ਵਿੱਚ ਰੇਲਗੱਡੀ ਚਾਲਕ ਦੀ ਮੌਤ ਹੋ ਗਈ। ਕੁਝ ਰੇਲ ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।