ਦਰਅਸਲ, ਇਸ ਦੁਕਾਨ ਦਾ ਮਾਲਕ ਰਾਕੇਸ਼ ਕੁਮਾਰ ਇੱਕ ਪੜ੍ਹਿਆ ਲਿਖਿਆ ਨੌਜਵਾਨ ਹੈ।ਰਾਕੇਸ਼ ਬੀਐੱਡ, ਬੀਏ, ਐਮਏ ਹਿੰਦੀ ਦੀਆਂ ਡਿਗਰੀਆਂ ਲੈ ਚੁੱਕਾ ਹੈ।ਉਸ ਨੇ ਦੋ ਵਾਰ ਪੀ-ਟੇਟ ਅਤੇ ਇਕ ਵਾਰ ਸੀ-ਟੇਟ ਵੀ ਪਾਸ ਕੀਤਾ ਹੈ।ਪਰ ਇੰਨਾਂ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਸਨੂੰ ਕੋਈ ਚੰਗੀ ਨੌਕਰੀ ਨਹੀਂ ਮਿਲੀ।ਇਸ ਲਈ ਉਸਨੇ ਆਪਣਾ ਹੀ ਕੰਮ ਸ਼ੁਰੂ ਕਰਨ ਬਾਰੇ ਸੋਚਿਆ ਅਤੇ ਬਰਗਰ ਦੀ ਦੁਕਾਨ ਖੋਲ੍ਹ ਲਈ।ਉਸਨੇ ਦੁਕਾਨ ਦੇ ਕਾਊਂਟਰ ਤੇ ਇੱਕ ਪੋਸਟਰ ਟੰਗਿਆ ਹੈ ਜਿਸ ਤੇ ਵੱਡੇ ਅਖਰਾਂ 'ਚ ਦੁਕਾਨ ਦਾ ਨਾਮ ਲਿਖਿਆ ਹੈ 'B.Ed Burger Point'।
ਉਨ੍ਹਾਂ ਲੋਕਾਂ ਨੂੰ ਸੰਦੇਸ਼ ਵੀ ਦਿੱਤਾ ਹੈ ਕਿ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ।ਹਰ ਕੰਮ ਨੂੰ ਵੱਡਾ ਕੀਤਾ ਜਾ ਸਕਦਾ ਹੈ।
ਰਾਕੇਸ਼ ਨੇ ਕਿਹਾ ਕਿ ਇਸ ਕੰਮ ਦੇ ਨਾਲ ਨਾਲ ਉਹ ਨੌਕਰੀ ਲਈ ਮਾਸਟਰ ਕੇਡਰ ਦੀ ਵੀ ਤਿਆਰੀ ਕਰ ਰਿਹਾ ਹੈ। ਉਹ ਕਹਿੰਦਾ ਹੈ ਕਿ ਉਹ ਬਹੁਤ ਜ਼ਿਆਦਾ ਯੋਗਤਾ ਹੋਣ ਦੇ ਬਾਵਜੂਦ ਬਰਗਰ ਵੇਚ ਕੇ ਬਿਲਕੁਲ ਵੀ ਸ਼ਰਮਿੰਦਾ ਨਹੀਂ ਹੈ। ਉਸਦੇ ਹੌਸਲੇ ਬੁਲੰਦ ਹਨ।