ਮਥੁਰਾ: ਯੋਗਾ ਗੁਰੂ ਬਾਬਾ ਰਾਮਦੇਵ ਯੋਗਾ ਅਭਿਆਸ ਦੌਰਾਨ ਇੱਕ ਹਾਥੀ ਤੋਂ ਡਿੱਗ ਗਏ। ਹਾਲਾਂਕਿ, ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਪਰ ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸੋਮਵਾਰ ਦੀ ਦੱਸੀ ਗਈ ਹੈ ਜਦੋਂ ਬਾਬਾ ਮਥੁਰਾ ਦੇ ਰਾਮਨਾਰਥੀ ਆਸ਼ਰਮ ਵਿੱਚ ਸੰਤਾਂ ਨੂੰ ਯੋਗਾ ਅਭਿਆਸ ਸਿਖਾ ਰਹੇ ਸੀ।


ਇਸ ਦੌਰਾਨ ਬਾਬਾ ਰਾਮਦੇਵ ਨੇ ਹਾਥੀ 'ਤੇ ਬੈਠ ਕੇ ਵੀ ਯੋਗਾ ਆਸਨ ਕੀਤੇ। ਅਚਾਨਕ ਹਾਥੀ ਕੰਬ ਗਿਆ ਤੇ ਬਾਬੇ ਦਾ ਸੰਤੁਲਨ ਵਿਗੜ ਗਿਆ ਤੇ ਉਹ ਹਾਥੀ ਤੋਂ ਹੇਠਾਂ ਡਿੱਗ ਗਏ। ਹਾਲਾਂਕਿ, ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਉਨ੍ਹਾਂ ਦਾ ਵੀਡੀਓ ਮੰਗਲਵਾਰ ਨੂੰ ਵਾਇਰਲ ਹੋਇਆ, ਜੋ ਲਗਪਗ 22 ਸਕਿੰਟ ਦਾ ਹੈ।


ਸੋਮਵਾਰ ਨੂੰ ਬਾਬਾ ਰਾਮਦੇਵ ਨੇ ਸੰਤਾਂ ਨੂੰ ਆਸਨ ਤੋਂ ਹੋਣ ਵਾਲੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਅਨੂਲੋਮ-ਵਿਲੋਮ ਤੇ ਹੋਰ ਯੋਗਾ ਬਾਰੇ ਦੱਸਿਆ।

ਬਾਬਾ ਰਾਮਦੇਵ ਨੇ ਕਿਹਾ ਕਿ ਯੋਗਾ ਕਰਨ ਨਾਲ ਸਭ ਤੋਂ ਮੁਸ਼ਕਿਲ ਬਿਮਾਰੀਆਂ ਵੀ ਖ਼ਤਮ ਹੋ ਜਾਂਦੀਆਂ ਹਨ। ਲੋਕਾਂ ਨੂੰ ਸਵੇਰੇ ਤੇ ਸ਼ਾਮ ਨੂੰ ਯੋਗਾ ਕਰਨਾ ਚਾਹੀਦਾ ਹੈ।

ਕਿ ਸ਼ਹਿਨਾਜ਼ ਕਰਕੇ ਸਾਰਾ ਹੋਈ ਬਾਹਰ, ਪਹਿਲੇ ਐਵਿਕਸ਼ਨ 'ਚ ਹੀ ਬਾਹਰ ਹੋਈ ਸਾਰਾ ਗੁਰਪਾਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904