ਮੁਕਤਸਰ: ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਅੱਜ ਸ੍ਰੀ ਮੁਕਤਸਰ ਸਾਹਿਬ ਪਹੁੰਚੇ। ਇੱਥੇ ਉਨ੍ਹਾਂ ਕਿਹਾ ਕਿ ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹੋਇਆ ਹਮਲਾ ਬਹੁਤ ਹੀ ਨਿੰਦਨਯੋਗ ਹੈ। ਇਸ ਹਮਲੇ ਪਿੱਛੇ ਕਾਂਗਰਸ ਦਾ ਕੋਈ ਹੱਥ ਨਹੀਂ। ਇਹ ਬੀਜੇਪੀ ਦੀ ਗਲਤ ਸੋਚ ਹੈ। ਉਨ੍ਹਾਂ ਕਿਹਾ ਕਾਂਗਰਸ ਅਜਿਹਾ ਕਿਉਂ ਕਰੇਗੀ? ਅਜਿਹੇ ਹਮਲੇ ਨਹੀਂ ਹੋਣੇ ਚਾਹੀਦੇ। ਕੇਂਦਰ ਪਾਸ ਕੀਤੇ ਕਾਨੂੰਨ ਵਾਪਸ ਲਵੇ ਨਹੀਂ ਤਾਂ ਪੰਜਾਬ ਤੇ ਹਰਿਆਣਾ ਦੀ ਕਿਸਾਨੀ ਖ਼ਤਮ ਹੋ ਜਾਏਗੀ।


ਬਾਜਵਾ ਨੇ ਕਿਹਾ ਹੈ ਸਿਰਫ ਚਾਰ ਤੋਂ ਪੰਜ ਦਿਨ ਦਾ ਕੋਲਾ ਰਹਿ ਗਿਆ ਹੈ। ਖਾਦ ਵੀ ਬਹੁਤ ਥੋੜ੍ਹੇ ਸਮੇਂ ਦੀ ਰਹਿ ਗਈ ਹੈ। ਅਸੀਂ ਕਿਸਾਨਾਂ ਦੀ ਲੜਾਈ ਲੜ ਰਹੇ ਹਾਂ ਪਰ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸਾਨਾਂ ਦੀ ਲੜਾਈ ਲੜਦੇ ਕਿਤੇ ਕਿਸਾਨਾਂ ਦਾ ਹੀ ਨੁਕਸਾਨ ਨਾ ਕਰ ਬੈਠੀਏ। ਕਿਸਾਨ ਜਥੇਬੰਦੀਆ ਸਿਆਣੀਆ ਹਨ ਤੇ ਕਿਸਾਨਾਂ ਦੇ ਹੱਕ ਦੀ ਲੜਾਈ ਲੜ ਰਹੀਆਂ ਹਨ। ਉਨ੍ਹਾਂ ਕਿਹਾ ਅੱਜ ਇਸ ਵਿਸ਼ੇ 'ਤੇ ਗੱਲਬਾਤ ਹੋਏਗੀ ਤੇ ਇਸ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇਗਾ।

ਖੇਤੀ ਕਾਨੂੰਨਾਂ ਦੇ ਹੱਕ 'ਚ ਪੰਜਾਬ ਪਹੁੰਚੇ ਮੋਦੀ ਦੇ ਜਰਨੈਲ, ਵੱਡੀ ਸਾਜਿਸ਼ ਬਾਰੇ ਕੀਤੇ ਖੁਲਾਸੇ

ਬਾਜਵਾ ਨੇ ਕਿਹਾ ਜਦੋਂ ਅਸੀਂ ਸੈਸ਼ਨ ਬੁਲਾਇਆ ਸੀ, ਉਸ ਸਮੇਂ ਅਕਾਲੀ ਦਲ ਸਦਨ 'ਚੋਂ ਗੈਰ-ਹਾਜ਼ਰ ਸੀ। ਅਕਾਲੀ ਦਲ ਦਾ ਇੱਕ ਵਜੀਰ ਆਪ ਕੇਂਦਰੀ ਕੈਬਨਿਟ 'ਚ ਬੈਠਾ ਸੀ ਜਿਸ ਨੇ ਇਹ ਬਿੱਲ ਪਾਸ ਕੀਤਾ ਹੈ। ਸੰਸਦ 'ਚ ਆਪ ਬਿੱਲ ਪਾਸ ਕਰਵਾ ਕੇ ਹੁਣ ਅਕਾਲੀ ਦਲ ਸਖ਼ਤ ਨਾਅਰੇ ਦੇ ਰਿਹਾ ਹੈ। ਸੈਸ਼ਨ ਬੁਲਾਉਣਾ ਕੋਈ ਵੱਡੀ ਗਲ ਨਹੀਂ ਹੁੰਦੀ, ਵੱਡੀ ਗੱਲ ਇਹ ਹੈ ਕਿ ਸੈਸ਼ਨ 'ਚ ਪਾਸ ਕੀ ਕਰਨਾ ਹੈ। ਵੱਡੀ ਗੱਲ ਇਹ ਹੈ ਕਿ ਜੋ ਕਾਨੂੰਨ ਬਣਿਆ ਹੈ, ਉਸ ਨੂੰ ਕਿਵੇਂ ਲਾਗੂ ਕਰਨਾ ਹੈ। ਕੈਪਟਨ ਸਾਹਿਬ ਅੱਗੇ ਸੈਸ਼ਨ ਬੁਲਾਉਣਗੇ।

ਕਿਸਾਨਾਂ ਦਾ ਸਰਕਾਰ 'ਤੇ ਇਲਜ਼ਾਮ, ਸੰਘਰਸ਼ ‘ਚ ਸ਼ਰਾਰਤਾਂ ਦੀ ਕੋਸ਼ਿਸ਼ !

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ