ਥਾਈਲੈਂਡ ‘ਚ ਕਰੀਬ 2000 ਹਾਥੀ ਜੰਗਲਾਂ ‘ਚ ਰਹਿ ਰਹੇ ਹਨ। ਉਹ ਜੰਗਲਾਂ ਤੇ ਰਾਸ਼ਟਰੀ ਪਾਰਕਾਂ ‘ਚ ਘੁੰਮਦੇ ਹਨ। ਪਰ ਵਿਵਾਦ ਉਦੋਂ ਪੈਦਾ ਹੁੰਦਾ ਜਦੋਂ ਖਾਣੇ ਦੀ ਭਾਲ ‘ਚ ਉਹ ਮਨੁੱਖਾਂ ਦੇ ਸੰਪਰਕ ‘ਚ ਆਉਂਦੇ ਹਨ ਤੇ ਖੇਤੀਬਾੜੀ ਦੇ ਖੇਤਰ ‘ਚ ਵੀ ਦਾਖਲ ਹੁੰਦੇ ਹਨ। ਥਾਈਲੈਂਡ ਦੇ ਖੇਤ ‘ਚ ਗੰਨਾ ਖਾਂਦਿਆਂ ਫੜਿਆ ਗਿਆ ਹਾਥੀ ਦਾ ਬੱਚਾ ਬਿਜਲੀ ਦੇ ਖੰਭੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰਦਾ ਦੇਖਿਆ ਗਿਆ। ਇਹ ਹਾਥੀ ਦੇਸ਼ ਦੇ ਉੱਤਰ ‘ਚ ਪਹਾੜੀ ਖੇਤਰ ਚਿੰਗ ਮਾਈ ‘ਚ ਪਾਇਆ ਗਿਆ ਸੀ।
ਦਰਅਸਲ ਹਾਥੀ ਦੇ ਬੱਚੇ ਨੂੰ ਲੱਗ ਰਿਹਾ ਸੀ ਕਿ ਉਹ ਖੰਭੇ ਪਿੱਛੇ ਆਪਣੇ ਆਪ ਨੂੰ ਲੁਕਾ ਲਵੇਗਾ। ਹਾਲਾਂਕਿ ਉਹ ਦੂਰ ਤੋਂ ਸਪਸ਼ਟ ਦਿਖਾਈ ਦੇ ਰਿਹਾ ਸੀ। ਇਸ ਦੌਰਾਨ ਘੋੜ ਪੜਤਾਲ ਕਰ ਰਹੇ ਲੋਕ ਲਾਈਟ ਮਾਰਕੇ ਦੇਖਦੇ ਹਨ ਤਾਂ ਹਾਥੀ ਸਾਫ ਦਿਖਾਈ ਦੇ ਰਿਹਾ ਹੈ ਪਰ ਉਹ ਇਸ ਉਮੀਦ ‘ਚ ਲੁਕਿਆ ਕਿ ਸ਼ਾਇਦ ਉਸ ਨੂੰ ਇੱਥੋਂ ਨਹੀਂ ਲੱਭਿਆ ਜਾਵੇਗਾ।
ਥਾਇਲੈਂਡ ‘ਚ ਹਾਥੀ ਸੁਰੱਖਿਅਤ ਜਾਨਵਰ ਹਨ ਤੇ ਉਨ੍ਹਾਂ ਦੀ ਹੱਤਿਆ ਕਰਨ ਵਾਲੇ ਨੂੰ ਵੱਧ ਤੋਂ ਵੱਧ ਤਿੰਨ ਸਾਲ ਦੀ ਕੈਦ ਤੇ 25 ਡਾਲਰ ਦੀ ਸਜਾ ਹੋ ਸਕਦੀ ਹੈ। ਉਹ ਦੇਸ਼ ਦੇ ਰਾਸ਼ਟਰੀ ਜਾਨਵਰ ਹਨ। ਸਦੀਆਂ ਤੋਂ ਉਹ ਥਾਈ ਸੱਭਿਆਚਾਰ ਚ ਯੋਗਦਾਨ ਪਾਉਂਦੇ ਰਹੇ ਹਨ। ਥਾਈਲੈਂਡ ‘ਚ ਪਾਏ ਜਾਣ ਵਾਲੇ ਹਾਥੀ ਭਾਰਤੀ ਹਨ। ਜੋ ਏਸ਼ੀਅਨ ਹਾਥੀ ਦੀ ਉਪ ਨਸਲ ਹੈ। ਆਪਣੇ ਛੋਟੇ ਕੰਨਾ ਕਾਰਨ ਇਹ ਅਫਰੀਕੀ ਹਾਥੀਆਂ ਤੋਂ ਵੱਖਰਾ ਹੈ।
ਅਕਾਲੀ ਦਲ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਮਜੀਠੀਆ 'ਤੇ ਸ਼ਿਕੰਜਾਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ