ਪਾਕਿਸਤਾਨ ਦੇ ਸਿਆਲਕੋਟ ਸ਼ਹਿਰ ਦਾ ਇੱਕ ਵਿਅਕਤੀ ਅਦਨਾਨ ਤਿੰਨ ਵਿਆਹ ਕਰ ਲੈਣ ਤੋਂ ਬਾਅਦ ਹੁਣ ਚੌਥਾ ਵਿਆਹ ਰਚਾਉਣਾ ਚਾਹੁੰਦਾ ਹੈ ਤੇ ਇਸ ਲਈ ਉਹ ਕੁੜੀ ਲੱਭ ਰਿਹਾ ਹੈ। ਇਸ ਮਾਮਲੇ ਦਾ ਦਿਲਚਸਪ ਪੱਖ ਇਹ ਹੈ ਕਿ ਉਸ ਦੇ ਇਸ ਕੰਮ ਵਿੱਚ ਉਸ ਦੀਆਂ ਪਹਿਲੀਆਂ ਤਿੰਨੇ ਪਤਨੀਆਂ ਉਸ ਨੂੰ ਪੂਰਾ ਸਹਿਯੋਗ ਦੇ ਰਹੀਆਂ ਹਨ।

ਇੱਕ ਰਿਪੋਰਟ ਮੁਤਾਬਕ ਚੌਥੇ ਵਿਆਹ ਲਈ ਅਦਨਾਨ ਦੀ ਇੱਕ ਅਜੀਬ ਸ਼ਰਤ ਹੈ ਕਿ ਉਸ ਦੀ ਨਵੀਂ ਪਤਨੀ ਦਾ ਨਾਂਅ ਅੰਗਰੇਜ਼ੀ ਦੇ ਅੱਖਰ ‘S’ ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਦਰਅਸਲ, ਉਸ ਦੀਆਂ ਪਹਿਲੀਆਂ ਤਿੰਨੇ ਪਤਨੀਆਂ ਦੇ ਨਾਂਅ ਇਸੇ S ਅੱਖਰ ਤੋਂ ਸ਼ੁਰੂ ਹੁੰਦੇ ਹਨ।

ਅਦਨਾਨ ਦਾ ਪਹਿਲਾ ਵਿਆਹ 16 ਸਾਲ ਦੀ ਉਮਰ ’ਚ ਹੋ ਗਿਆ ਸੀ, ਜਦੋਂ ਉਹ ਹਾਲੇ ਪੜ੍ਹ ਰਿਹਾ ਸੀ। ਦੂਜਾ ਵਿਆਹ ਉਸ ਨੇ 20 ਸਾਲ ਦੀ ਉਮਰ ’ਚ ਕਰ ਲਿਆ ਸੀ। ਤੀਜਾ ਵਿਆਹ ਉਸ ਨੇ ਪਿਛਲੇ ਸਾਲ ਹੀ ਕੀਤਾ ਹੈ। ਇਨ੍ਹਾਂ ਤਿੰਨ ਪਤਨੀਆਂ ਤੋਂ ਉਸ ਦੇ 5 ਬੱਚੇ ਹਨ। ਪਹਿਲੀ ਪਤਨੀ ਸੁੰਬਲ ਦੇ ਤਿੰਨ ਬੱਚੇ ਤੇ ਸ਼ਬਾਨਾ ਦੇ ਦੋ ਬੱਚੇ ਹਨ। ਸ਼ਬਾਨਾ ਦੇ ਦੋ ਬੱਚਿਆਂ ਵਿੱਚੋਂ ਇੱਕ ਨੂੰ ਤੀਜੀ ਪਤਨੀ ਸ਼ਾਹਿਦਾ ਨੇ ਗੋਦ ਲਿਆ ਹੈ।

ਮਾਸਕ ਨਾ ਪਹਿਣਨ ਵਾਲੇ ਹੋ ਜਾਓ ਖ਼ਬਰਦਾਰ, ਸ਼ੁੱਕਰਵਾਰ ਢਾਈ ਹਜਾਰ ਚਲਾਨ ਕੱਟੇ

ਦਿੱਲੀ ‘ਤੇ ਧਾਵਾ ਬੋਲਣਗੇ ਕਿਸਾਨ! ਦੇਸ਼ ਭਰ ਦੀਆਂ 500 ਕਿਸਾਨ ਜਥੇਬੰਦੀਆਂ ਹੋਣਗੀਆਂ ਇਕਜੁੱਟ

ਉਸ ਦੀਆਂ ਤਿੰਨੇ ਪਤਨੀਆਂ ਇੱਕ–ਦੂਜੇ ਨਾਲ ਮਿਲਜੁਲ ਕੇ ਰਹਿੰਦੀਆਂ ਹਨ ਤੇ ਵਾਰੀ–ਵਾਰੀ ਉਸ ਦਾ ਖ਼ਿਆਲ ਰੱਖਦੀਆਂ ਹਨ। ਅਦਨਾਨ ਮੁਤਾਬਕ ਇੱਕ ਪਤਨੀ ਖਾਣਾ ਬਣਾਉਂਦੀ ਹੈ ਤੇ ਦੂਜੀ ਕੱਪੜੇ ਧੋਂਦੀ ਹੈ ਤੇ ਤੀਜੀ ਜੁੱਤੀਆਂ ਪਾਲਿਸ਼ ਕਰਦੀ ਹੈ। ਉਸ ਨੇ ਦੱਸਿਆ ਕਿ ਹਰ ਮਹੀਨੇ ਉਸ ਦੇ ਇੱਕ ਤੋਂ ਡੇਢ ਲੱਖ ਪਾਕਿਸਤਾਨੀ ਰੁਪਏ ਖ਼ਰਚ ਹੋ ਜਾਂਦੇ ਹਨ। ਉਹ ਆਪਣੇ ਭਰੇ–ਪੂਰੇ ਪਰਿਵਾਰ ਨਾਲ 6 ਬੈੱਡਰੂਮ ਵਾਲੇ ਘਰ ’ਚ ਰਹਿ ਰਿਹਾ ਹੈ।

ਅਕਾਲੀ ਦਲ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਮਜੀਠੀਆ 'ਤੇ ਸ਼ਿਕੰਜਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ