ਜੇ ਜ਼ਿੰਦਗੀ ਜਿਉਣੀ ਤਾਂ 89 ਸਾਲਾ ਬੇਬੇ ਤੋਂ ਸਿੱਖੋ..
ਉਸ ਨੇ ਆਪਣੇ ਜਨਮ ਦਿਨ 'ਤੇ ਕਾਫੀ ਧਮਾਲ ਮਚਾਇਆ ਸੀ। ਇਹ ਦਾਦੀ ਅੱਜ-ਕੱਲ ਬਿਕਨੀ ਪਹਿਨੇ, ਗੁਲਾਬੀ ਝੁਮਕੇ ਅਤੇ ਗੁਲਾਬੀ ਰੰਗ ਦੀ ਡਰੈੱਸ 'ਚ ਕਾਫੀ ਹੌਟ ਲੱਗ ਰਹੀ ਹੈ। ਦਾਦੀ ਦਾ ਇਹ ਅੰਦਾਜ਼ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਦਾਦੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਕਹਿ ਉੱਠੇਗਾ ਕਿ ਜ਼ਿੰਦਗੀ ਜੀਓ ਤਾਂ ਇਸ ਦਾਦੀ ਵਾਂਗ।
ਅਕਸਰ ਲੋਕ ਬੁਢਾਪੇ 'ਚ ਆ ਕੇ ਆਪਣੀਆਂ ਇੱਛਾਵਾਂ ਨੂੰ ਮਾਰ ਕੇ ਆਮ ਜਿਹੀ ਜ਼ਿੰਦਗੀ ਜਿਊਂਦੇ ਹਨ ਪਰ 89 ਸਾਲਾ ਦਾਦੀ ਸੁਪਰ ਕੂਲ ਹੈ ਅਤੇ ਆਪਣੀ ਜ਼ਿੰਦਗੀ ਨੂੰ ਪੂਰੀ ਮਸਤੀ ਨਾਲ ਜਿਊਂਦੀ ਹੈ ਅਤੇ ਆਪਣੇ ਆਪ ਨੂੰ ਫਿਟ ਰੱਖਦੀ ਹੈ। ਇਸ ਉਮਰ 'ਚ ਵੀ ਉਹ ਝਿਜਕਦੀ ਨਹੀਂ ਅਤੇ ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ। 89 ਸਾਲ ਦੀ ਹੋਣ ਦੇ ਬਾਵਜੂਦ ਬੱਡੀ ਬੁਆਏਫਰੈਂਡ ਬਣਾਉਂਦੀ ਹੈ
ਇਸ ਦਾਦੀ ਦਾ ਪੂਰਾ ਨਾਂ ਹੈਲੇਨ ਰੂਥ ਏਲਾਮ ਵਾਨ ਵਿਨਕਲ ਹੈ ਅਤੇ ਇਹ ਬੱਡੀ ਵਿਨਕਲ ਦੇ ਨਾਂ ਨਾਲ ਜਾਣੀ ਜਾਂਦੀ ਹੈ। ਦਾਦੀ ਦਾ ਜਨਮ 18 ਜੁਲਾਈ 1928 ਨੂੰ ਹੋਇਆ। ਇਹ ਦਾਦੀ ਅਮਰੀਕਾ ਦੀ ਰਹਿਣ ਵਾਲੀ ਹੈ। ਇਸ ਦਾਦੀ ਦੇ 18 ਪੋਤੀ-ਪੋਤੀਆਂ ਤੇ ਦੋਹਤੇ-ਦੋਹਤੀਆਂ ਹਨ।
ਵਾਸ਼ਿੰਗਟਨ— 89 ਸਾਲ ਦੀ ਇਸ ਦਾਦੀ ਨੂੰ ਦੇਖ ਕੇ ਤੁਸੀਂ ਵੀ ਹੈਰਾਨੀ ਜ਼ਾਹਰ ਕਰੋਗੇ, ਕਿਉਂਕਿ ਇਹ ਦਾਦੀ ਕੁਝ ਵੱਖਰੀ ਹੈ। 88 ਸਾਲਾ ਬੱਡੀ ਵਿਨਕਲ ਨਾਂ ਦੀ ਇਹ ਦਾਦੀ ਦੂਜਿਆਂ ਨੂੰ ਜ਼ਿੰਦਗੀ ਜਿਊਣ ਦਾ ਢੰਗ ਸਿਖਾ ਰਹੀ ਹੈ। ਬੱਡੀ ਵਿਨਕਲ ਨਾਂ ਦੀ ਦਾਦੀ ਹਾਲ ਹੀ 'ਚ 88 ਸਾਲ ਦੀ ਹੋਈ ਹੈ ਪਰ ਇਸ ਉਮਰ 'ਚ ਵੀ ਉਹ ਸਾਰਿਆਂ ਨਾਲੋਂ ਵੱਖਰੀ ਨਜ਼ਰ ਆਉਂਦੀ ਹੈ। ਬਸ ਇੰਨਾ ਹੀ ਬੱਡੀ ਦੇ ਇੰਸਟਾਗ੍ਰਾਮ 'ਤੇ 2.1 ਲੱਖ ਫਾਲੋਅਰਜ਼ ਹਨ।