ਨਵੀਂ ਦਿੱਲੀ: ਬਰੇਲੀ ਦੀ ਇੱਕ ਅਦਾਲਤ ਨੇ ਕਥਿਤ ਤੌਰ 'ਤੇ ਰਿਸ਼ਵਤ ਨਾ ਦੇਣ ਦੇ ਚਾਰ ਸਾਲ ਦੇ ਬੱਚੇ ਤੇ ਉਸ ਦੇ ਛੋਟੇ ਭਰਾ ਦੇ ਜਨਮ ਸਰਟੀਫਿਕੇਟਸ 'ਚ ਉਨ੍ਹਾਂ ਦੀ ਉਮਰ 100 ਸਾਲ ਵਧਾ ਕੇ ਲਿਖਣ ਦਾ ਇਲਜ਼ਾਮ ਪੇਂਡੂ ਵਿਕਾਸ ਅਧਿਕਾਰੀ ਤੇ ਗ੍ਰਾਮ ਪ੍ਰਧਾਨ ਖਿਲਾਫ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ ਹਨ। ਸ਼ਿਕਾਇਤ ਪੱਖ ਦੇ ਵਕੀਲ ਰਾਜੀਵ ਸਕਸੈਨਾ ਨੇ ਮੰਗਲਵਾਰ ਨੂੰ ਦੱਸਿਆ ਕਿ ਸ਼ਾਹਜਹਾਂਪੁਰ ਦੇ ਬੇਲਾ ਪਿੰਡ ਦੇ ਪਵਨ ਕੁਮਾਰ ਨੇ ਕਰੀਬ ਦੋ ਮਹੀਨੇ ਪਹਿਲਾਂ ਆਪਣੇ ਭਤੀਜੇ ਸ਼ੁਭ (ਚਾਰ ਸਾਲ) ਤੇ ਸੰਕੇਤ (ਦੋ ਸਾਲ) ਦਾ ਜਨਮ ਪ੍ਰਮਾਣ ਪੱਤਰ ਬਣਵਾਉਣ ਲਈ ਆਨ-ਲਾਈਨ ਬਿਨੈ ਕੀਤਾ ਸੀ।
ਬੀਡੀਓ ਸੁਸ਼ੀਲ ਚੰਦਰ ਅਗਨੀਹੋਤਰੀ ਤੇ ਪੇਂਡੂ ਪ੍ਰਧਾਨ ਪ੍ਰਵੀਣ ਮਿਸ਼ਰ ਨੇ ਬਿਨੈ ਪ੍ਰਤੀ ਜਨਮ ਪ੍ਰਮਾਣ ਪੱਤਰ 500 ਰੁਪਏ ਦੀ ਰਿਸ਼ਵਤ ਮੰਗੀ। ਪਵਨ ਨੇ ਇਨਕਾਰ ਕੀਤਾ ਤਾਂ ਦੋਵਾਂ ਨੇ ਮਿਲ ਕੇ ਗੜਬੜੀ ਕੀਤੀ। ਸਕਸੈਨਾ ਨੇ ਦੱਸਿਆ ਕਿ ਦੋਵਾਂ ਬੱਚਿਆਂ ਦਾ ਜਨਮ ਪ੍ਰਮਾਣ ਪੱਤਰ ਤਾਂ ਬਣਿਆ ਪਰ ਸ਼ੁਭ ਦੀ ਜਨਮ ਤਰੀਖ਼ 13 ਜੂਨ 2016 ਦੀ ਥਾਂ 13 ਜੂਨ 1916 ਤੇ ਸੰਕੇਤ ਦੀ ਜਨਮ ਤਾਰੀਖ਼ 6 ਜਨਵਰੀ 2018 ਦੀ ਥਾਂ 6 ਜਨਵਰੀ 1918 ਲਿਖ ਦਿੱਤੀ।
ਵਕੀਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਤੋਂ ਕੋਈ ਸੁਣਵਾਈ ਨਾ ਹੋਣ 'ਤੇ ਪੀੜਤ ਪਰਿਵਾਰ ਨੇ ਬਰੇਲੀ ਦੀ ਵਿਸ਼ੇਸ਼ ਅਦਾਲਤ 'ਚ ਅਰਜ਼ੀ ਦਿੱਤੀ ਸੀ। ਵਿਸ਼ੇਸ਼ ਅਦਾਲਤ ਦੇ ਜੱਜ ਮੁਹੰਮਦ ਅਹਿਮਦ ਖਾਂ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ 17 ਜਨਵਰੀ ਨੂੰ ਸ਼ਾਹਜਹਾਂਪੁਰ ਦੇ ਖੁਟਾਰ ਥਾਣਾ ਪੁਲਿਸ ਨੂੰ ਇਸ ਮਾਮਲੇ ਦੇ ਮੁਲਜ਼ਮਾਂ ਖਿਲਾਫ ਤਫਤੀਸ਼ ਕਰਨ ਦੇ ਹੁਕਮ ਦਿੱਤੇ।
ਖੁਟਾਰ ਥਾਣਾ ਪ੍ਰਭਾਰੀ ਤੇਜਪਾਲ ਸਿੰਘ ਨੇ ਦੱਸਿਆ ਕਿ ਮੁਕਦਮਾ ਦਰਜ ਕਰਨ ਦੇ ਹੁਕਮ ਦੀ ਕਾਪੀ ਉਨ੍ਹਾਂ ਮੰਗਲਵਾਰ ਨੂੰ ਮਿਲੀ ਤੇ ਇਸ ਦਾ ਪਾਲਨ ਜ਼ਰੂਰ ਕੀਤਾ ਜਾਵੇਗਾ।
ਰਿਸ਼ਵਤ ਨਹੀਂ ਮਿਲੀ ਤਾਂ ਅਫਸਰ ਨੇ ਗੁੱਸੇ 'ਚ 4 ਸਾਲਾ ਬੱਚੇ ਦੀ ਉਮਰ ਲਿਖੀ 104 ਸਾਲ
ਏਬੀਪੀ ਸਾਂਝਾ
Updated at:
21 Jan 2020 04:05 PM (IST)
ਬੀਡੀਓ ਸੁਸ਼ੀਲ ਚੰਦਰ ਅਗਨੀਹੋਤਰੀ ਤੇ ਪੇਂਡੂ ਪ੍ਰਧਾਨ ਪ੍ਰਵੀਣ ਮਿਸ਼ਰ ਨੇ ਬਿਨੈ ਪ੍ਰਤੀ ਜਨਮ ਪ੍ਰਮਾਣ ਪੱਤਰ 500 ਰੁਪਏ ਦੀ ਰਿਸ਼ਵਤ ਮੰਗੀ। ਪਵਨ ਨੇ ਇਨਕਾਰ ਕੀਤਾ ਤਾਂ ਦੋਵਾਂ ਨੇ ਮਿਲ ਕੇ ਗੜਬੜੀ ਕੀਤੀ। ਸਕਸੈਨਾ ਨੇ ਦੱਸਿਆ ਕਿ ਦੋਵਾਂ ਬੱਚਿਆਂ ਦਾ ਜਨਮ ਪ੍ਰਮਾਣ ਪੱਤਰ ਤਾਂ ਬਣਿਆ ਪਰ ਉਮਰਾਂ ਬਦਲ ਦਿੱਤੀਆਂ।
- - - - - - - - - Advertisement - - - - - - - - -