ਮੁਲਾਜ਼ਮਾਂ ਨੂੰ ਦਿੱਤੇ ਛੁੱਟੀਆਂ ਦੇ ਗੱਫੇ, ਕਾਰੋਬਾਰ ਬੁਲੰਦੀਆਂ 'ਤੇ ਪਹੁੰਚਿਆ
ਕੈਸਟਨਰ ਦਾ ਕਹਿਣਾ ਹੈ ਕਿ ਮੇਰੇ ਕਰਮਚਾਰੀਆਂ ਨੂੰ ਰੈਗੂਲੇਸ਼ਨਾਂ ਦੀ ਬੰਦਸ਼ ਵਿੱਚ ਰਹਿ ਕੇ ਕੰਮ ਕਰਨ ਦੀ ਜ਼ਰੂਰਤ ਨਹੀਂ। ਬਸ ਜ਼ਰੂਰਤ ਹੈ ਤਾਂ ਕੰਪਨੀ ਦੇ ਉਦੇਸ਼ ਪੂਰੇ ਕਰਨ ਦੀ। ਇਸ ਸੁਵਿਧਾ ਨੂੰ ਲੈਂਦੇ ਹੋਏ ਕੰਪਨੀ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਕੰਪਨੀ ਨੂੰ ਕਾਫੀ ਫਾਇਦਾ ਮਿਲੇਗਾ। ਇਸ ਨਾਲ ਕੰਪਨੀ ਤੋਂ ਦੂਰ ਰਹਿ ਕੇ ਹੋਲੀਡੇਅ ‘ਤੇ ਦਫਤਰ ਦਾ ਕੰਮ ਵੀ ਕੀਤਾ ਜਾ ਸਕਦਾ ਹੈ ਤੇ ਘਰ ਵਾਲਿਆਂ ਨਾਲ ਸਮਾਂ ਵੀ ਬਤੀਤ ਕੀਤਾ ਜਾ ਸਕਦਾ ਹੈ।
ਆਪਣੀ ਮਰਜ਼ੀ ਦੀ ਛੁੱਟੀ ਦੇਣ ਨਾਲ ਕੈਸਟਨਰ ਨੂੰ ਬੇਹਤਰ ਨਤੀਜੇ ਮਿਲੇ। ਕਰਮਚਾਰੀਆਂ ਨੇ ਭਾਵੇਂ ਛੁੱਟੀਆਂ ਕਾਫੀ ਲਈਆਂ ਪਰ ਕੰਮ ਵਿੱਚ ਵੀ ਕਾਫੀ ਰੁਝਾਨ ਦਿਖਾਇਆ। ਕੈਸਟਨਰ ਨੇ ਕਰਮਚਾਰੀਆਂ ਸਾਹਮਣੇ ਸ਼ਰਤ ਵੀ ਰੱਖੀ ਕਿ ਦਫਤਰ ਦਾ ਉਨ੍ਹਾਂ ਦੇ ਹਿੱਸੇ ਦਾ ਕੰਮ ਕਰਨਾ ਵੀ ਉਨ੍ਹਾਂ ਦੀ ਹੀ ਜਿੰਮੇਵਾਰੀ ਰਹੇਗਾ। ਇਸ ਨਾਲ ਉਹ ਖੁੱਦ ਹੀ ਆਪਣੇ ਕੰਮ ਪ੍ਰਤੀ ਵਫਾਦਾਰ ਰਹੇ।
ਹਾਲਾਂਕਿ ਛੁੱਟੀ ਲੈਣ ਲਈ ਉਸ ਨੇ ਇੱਕ ਸ਼ਰਤ ਜ਼ਰੂਰ ਰੱਖੀ ਹੈ। ਜੇਕਰ ਕਰਮਚਾਰੀ ਇਸ ਸ਼ਰਤ ਨੂੰ ਪੂਰਾ ਕਰਨਗੇ ਤਾਂ ਹੀ ਉਹ ਛੁੱਟੀ ਲੈ ਸਕਦੇ ਹਨ। ਜ਼ਿਕਰੇਖਾਸ ਹੈ ਕਿ ਇਸ ਸ਼ਰਤ ਨੂੰ ਉਨ੍ਹਾਂ ਨੇ ਖੁਸ਼ੀ-ਖੁਸ਼ੀ ਮੰਨ ਲਿਆ ਜਿਸ ਨਾਲ ਨਾ ਸਿਰਫ ਵਰਕਰ ਖੁਸ਼ ਹਨ ਬਲਕਿ ਕੰਪਨੀ ਦਾ ਬਿਜ਼ਨੈਸ ਵੀ ਤਰੱਕੀਆਂ ‘ਤੇ ਹੈ।
ਜਰਮਨੀ ਦੀ ਹੋਟਲ ਬ੍ਰੋਕਰ ਕੰਪਨੀ ‘ਮਾਈਹੋਟਲਸ਼ਾਪ.ਡੀਈ’ ਦੇ ਸੰਸਥਾਪਕ ਉਲਰਿਚ ਕੈਸਟਨਰ ਨੇ ਆਪਣੇ 37 ਕਰਮਚਾਰੀਆਂ ਨੂੰ ਕਿਹਾ ਹੈ ਕਿ ਉਹ ਜਦ ਚਾਹੁਣ ਉਦੋਂ ਛੁੱਟੀ ਲੈ ਸਕਦੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਦੀ ਇਹ ਛੁੱਟੀ ਇੱਕ ਦਿਨ ਤੋਂ ਲੈ ਕੇ 30 ਦਿਨ ਤੱਕ ਹੋ ਸਕਦੀ ਹੈ। ਆਪਣੀ ਮਨਮਰਜ਼ੀ ਨਾਲ ਛੁੱਟੀ ਲੈਣ ਤੋਂ ਬਾਅਦ ਵੀ ਉਨ੍ਹਾਂ ਦੀ ਤਨਖਾਹ ਨਹੀਂ ਕੱਟੀ ਜਾਏਗੀ।
ਕੈਸਟਨਰ ਨੇ ਆਪਣੇ ਕਰਮਚਾਰੀਆਂ ਨੂੰ ਬਿਨਾਂ ਕਿਸੇ ਲਿਮਟ ਦੇ ਛੁੱਟੀਆਂ ਲੈਣ ਦੀ ਇਜ਼ਾਜਤ ਦਿੱਤੀ ਪਰ ਸਭ ਤੋਂ ਪਹਿਲਾਂ ਉਸ ਨੇ ਅਜਿਹਾ ਟ੍ਰਾਇਲ ਬੇਸਿਸ ‘ਤੇ ਕੀਤਾ। ਉਨ੍ਹਾਂ ਦੇਖਿਆ ਕਿ ਅਜਿਹਾ ਕਰਨ ਨਾਲ ਕਰਮਚਾਰੀਆਂ ਦਾ ਕੰਮ ਪ੍ਰਤੀ ਰਿਸਪੌਂਸ ਵਧੀਆ ਹੈ। ਹਾਲਾਂਕਿ ਪਹਿਲਾਂ ਇਹ ਸੁਵਿਧਾ ਇੱਕ ਸਾਲ ਲਈ ਕੀਤੀ ਗਈ ਸੀ ਪਰ ਬਾਅਦ ਵਿੱਚ ਇਸ ਨੂੰ ਵਧਾ ਦਿੱਤਾ ਗਿਆ।
ਚੰਡੀਗੜ੍ਹ : ਹਰ ਕੰਪਨੀ ਦੇ ਕਰਮਚਾਰੀਆਂ ਦੀ ਇੱਕ ਸਾਂਝੀ ਪ੍ਰੇਸ਼ਾਨੀ ਹੁੰਦੀ ਹੈ ਛੁੱਟੀਆਂ ਨਾ ਮਿਲਣਾ। ਇਸ ਕਾਰਨ ਉਨ੍ਹਾਂ ਨੂੰ ਕਈ ਵਾਰ ਬੌਸ ਤੋਂ ਡਾਂਟ ਵੀ ਸੁਣਨੀ ਪੈਂਦੀ ਹੈ। ਪਰ ਕੀ ਹੋਵੇਗਾ ਉਦੋਂ ਜਦੋਂ ਕੋਈ ਅਜਿਹੀ ਕੰਪਨੀ ਹੋਏ ਜਿਥੇ ਕਰਮਚਾਰੀ ਆਪਣੀ ਮਰਜ਼ੀ ਨਾਲ ਛੁੱਟੀਆਂ ਲੈ ਸਕਦੇ ਹੋਣ।
ਜੀ ਹਾਂ, ਸੁਣਨ ‘ਚ ਭਾਵੇਂ ਇਹ ਅਟਪਟਾ ਲੱਗੇ ਪਰ ਹੈ ਬਿੱਲਕੁਲ ਸੱਚ। ਗੂਗਲ ਸਮੇਤ ਦੁਨੀਆ ਦੀਆਂ ਅਜਿਹੀਆਂ ਕਈ ਕੰਪਨੀਆਂ ਹਨ ਜਿਥੇ ਵਰਕਰਾਂ ਨੂੰ ਹੋਲੀਡੇਅ ਪੈਕੇਜ ਦੇ ਨਾਲ-ਨਾਲ ਕਈ ਹੋਰ ਸੁਵਿਧਾਵਾਂ ਵੀ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਕੰਪਨੀਆਂ ਦੀ ਤਰ੍ਹਾਂ ਹੀ ਜਰਮਨੀ ਦੀ ਇੱਕ ਕੰਪਨੀ ਦੇ ਬੌਸ ਨੇ ਆਪਣੇ ਕਰਮਚਾਰੀਆਂ ਨੂੰ ਅਨੌਖਾ ਗਿਫਟ ਦਿੱਤਾ ਹੈ।