ਰੋਟੀ ਲਈ 17 ਕਰੋੜ ਦੀ ਥਾਲੀ,166 ਕਰੋੜ ਦਾ ਹਾਰ ਤੇ 365 ਰਾਣੀਆਂ, ਇਹ ਸੀ ਪੰਜਾਬ ਦਾ ਅਮੀਰ ਰਾਜ
365 ਰਾਣੀਆਂ ਦਾ ਰਾਜਾ- ਇਤਿਹਾਸਕਾਰਾਂ ਮੁਤਾਬਕ ਮਹਾਰਾਜਾ ਭੁਪਿੰਦਰ ਸਿੰਘ ਦੀਆਂ 10 ਵਾਧੂ ਰਾਣੀਆਂ ਸਮੇਤ ਕੁੱਲ 365 ਰਾਣੀਆਂ ਸਨ। ਮਹਾਰਾਜ ਭੁਪਿੰਦਰ ਸਿੰਘ ਦੀਆਂ 10 ਪਤਨੀਆਂ ਦੇ 83 ਬੱਚੇ ਸਨ ਜਿਨ੍ਹਾਂ ਵਿੱਚੋਂ 53 ਹੀ ਜਿਉਂਦੇ ਰਹੇ ਸਨ।
ਜੀ ਹਾਂ, ਰਾਜਾ ਭੁਪਿੰਦਰ ਸਿੰਘ ਕੋਲ ਕਰੀਬ 44 ਕਾਰਾਂ ਸਨ ਤੇ ਸਭ ਤੋਂ ਖ਼ਾਸ ਗੱਲ ਇਹ ਸੀ ਕਿ ਉਨ੍ਹਾਂ ਨੇ ਇਨ੍ਹਾਂ ਕਾਰਾਂ ਨੂੰ ਆਪਣੇ ਤਰੀਕੇ ਨਾਲ ਤਿਆਰ ਕਰਵਾਈ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਨ੍ਹਾਂ ਕੋਲ ਕਰੀਬ 20 ਰਾਇਲਜ਼ ਵੀ ਸਨ।
ਰਾਜਾ ਭੁਪਿੰਦਰ ਸਿੰਘ ਕੋਲ 2930 ਹੀਰੋ ਵਾਲਾ ਨੈਕਲਸ ਸੀ। ਜਿਸ ਵਿੱਚ ਦੁਨੀਆ ਦਾ 7ਵਾਂ ਸਭ ਤੋਂ ਵੱਡਾ ਹੀਰਾ ਜੜਿਆ ਸੀ। ਇਸ ਨੈਕਲਸ ਦਾ ਵਜ਼ਨ ਕਰੀਬ ਇੱਕ ਹਜ਼ਾਰ ਕੈਰਟ ਸੀ। ਇਸ ਨੈਕਲਸ ਦੀ ਕੁੱਲ ਕੀਮਤ 166 ਕਰੋੜ ਸੀ। ਆਜ਼ਾਦੀ ਤੋਂ ਬਾਅਦ ਇਹ ਨੈਕਲਸ ਚੋਰੀ ਹੋ ਗਿਆ ਸੀ।
ਭੁਪਿੰਦਰ ਸਿੰਘ ਨੇ ਖ਼ੁਦ ਦੇ ਕਰੀਬ ਤਿੰਨ ਏਅਰਕ੍ਰਾਫਟ ਸਨ। ਉਹ ਭਾਰਤ ਦੇ ਸਭ ਤੋਂ ਪਹਿਲਾ ਵਿਅਕਤੀ ਸਨ ਜਿਨ੍ਹਾਂ ਕੋਲ ਆਪਣੇ ਹਵਾਈ ਜਹਾਜ਼ ਸਨ। ਉਨ੍ਹਾਂ ਨੇ ਏਅਰ ਪਲੈਨ ਖ਼ਰੀਦਣ ਤੋਂ ਪਹਿਲਾਂ ਚੀਫ਼ ਇੰਜਨੀਅਰ ਨੂੰ ਸਪਾਟ ਸਟੱਡੀ ਕਰਨ ਲਈ ਯੂਰਪ ਭੇਜਿਆ। ਉਸ ਦੇ ਬਾਅਦ ਜਹਾਜ਼ ਖ਼ਰੀਦਿਆ ਸੀ।
ਮਹਾਰਾਜਾ ਭੁਪਿੰਦਰ ਸਿੰਘ ਜਿਸ ਥਾਲ਼ੀ ਵਿੱਚ ਖਾਣਾ ਖਾਂਦੇ ਸਨ, ਉਸ ਦੀ ਕੀਮਤ ਕਰੀਬ 17 ਕਰੋੜ ਸੀ। ਖ਼ਾਸ ਗੱਲ ਇਹ ਸੀ ਕਿ ਉਨ੍ਹਾਂ ਦੇ ਭਾਂਡੇ ਉੱਤੇ ਸੋਨਾ ਤੇ ਚਾਂਦੀ ਦੀ ਪਰਤ ਚੜ੍ਹੀ ਹੋਈ ਸੀ। ਰਾਜੇ ਦਾ ਇਹ ਡਿਨਰ ਸੈੱਟ ਲੰਡਨ ਦੀ ਕੰਪਨੀ ਗੋਲਡਸਮਿਥਜ਼ ਐਂਡ ਸਿਲਵਰਸਮਿਥਜ਼ ਨੇ ਤਿਆਰ ਕੀਤੀ ਸੀ।
ਚੰਡੀਗੜ੍ਹ: ਦੇਸ਼ ਵਿਦੇਸ਼ ਵਿੱਚ ਪਟਿਆਲਾ ਪੈੱਗ ਨੂੰ ਮਸ਼ਹੂਰ ਕਰਨ ਵਾਲੇ ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਆਪਣੇ ਖ਼ਾਸ ਤੇ ਅਲੱਗ ਅੰਦਾਜ਼ ਲਈ ਜਾਣ ਜਾਂਦੇ ਸਨ। ਉਹ ਆਪਣਾ ਜੀਵਨ ਬਹੁਤ ਹੀ ਖ਼ਾਸ ਤੇ ਅਲੱਗ ਤਰੀਕੇ ਨਾਲ ਜਿਉਂਦੇ ਸਨ। ਆਓ ਜਾਣਦੇ ਹਾਂ ਕਿੰਝ ਸੀ ਰਾਜਾ ਦੀ ਜ਼ਿੰਦਗੀ ?