Trending: ਕਿਸੇ ਵੀ ਬੱਚੇ ਦੀ ਜ਼ਿੰਦਗੀ ਵਿੱਚ ਉਸ ਦੇ ਅਧਿਆਪਕ ਦੀ ਖ਼ਾਸ ਜਗ੍ਹਾ ਹੁੰਦੀ ਹੈ। ਆਖਿਰ ਬੱਚਾ ਘਰ ਵਿੱਚ ਮਾਂ-ਪਿਓ ਤੋਂ ਬਾਅਦ ਕਿਸੇ ਤੋਂ ਕੁਝ ਸਿੱਖਦਾ ਹੈ ਤਾਂ ਉਹ ਹੈ ਅਧਿਆਪਕ। ਅਧਿਆਪਕ ਬੱਚਿਆਂ ਨੂੰ ਬਾਹਰੀ ਦੀ ਦੁਨੀਆਂ ਦੀ ਜਾਣਕਾਰੀ ਦੇਣ ਤੋਂ ਇਲਾਵਾ ਅਜਿਹੇ ਕਈ ਗਿਆਨ ਦਿੰਦੇ ਹਨ, ਜੋ ਅੱਗੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਾਫੀ ਕੰਮ ਆਉਂਦੇ ਹਨ। ਪਰ ਜਿਹੜੇ ਅਧਿਆਪਕ ਦੇ ਹਵਾਲੇ ਮਾਪੇ ਆਪਣੇ ਬੱਚੇ ਨੂੰ ਕਰ ਦਿੰਦੇ ਹਨ ਤੇ ਜੇਕਰ ਉਹ ਗੰਦੇ ਸਾਈਟਸ ‘ਤੇ ਵੀਡੀਓਜ਼ ਅਪਲੋਡ ਕਰਨ ਤਾਂ? ਇਹ ਜਾਣਨ ਤੋਂ ਬਾਅਦ ਸ਼ਾਇਦ ਹੀ ਮਾਪੇ ਆਪਣੇ ਬੱਚਿਆਂ ਨੂੰ ਉਸ ਅਧਿਆਪਕ ਕੋਲ ਭੇਜਣ।

Continues below advertisement


ਅਜਿਹਾ ਹੀ ਇੱਕ ਮਾਮਲਾ ਪਿਛਲੇ ਦਿਨੀਂ ਬ੍ਰਾਜ਼ੀਲ ਤੋਂ ਸਾਹਮਣੇ ਆਇਆ, ਜਿੱਥੇ 6ਵੀਂ ਜਮਾਤ ਦੇ ਬੱਚਿਆਂ ਨੂੰ ਪੜ੍ਹਾਉਣ ਵਾਲੀ ਅਧਿਆਪਕ ਓਨਲੀਫੈਨਸ ਦੀ ਟਾਪ ਮਾਡਲ ਨਿਕਲੀ। ਔਰਤ ਬੱਚਿਆਂ ਨੂੰ ਜੀਵ ਵਿਗਿਆਨ (Biology) ਪੜ੍ਹਾਉਂਦੀ ਸੀ। ਪਰ ਇਸ ਤੋਂ ਬਾਅਦ ਰਤ ਫੈਂਸ 'ਤੇ ਆਪਣੀਆਂ ਵੀਡੀਓਜ਼ ਅਤੇ ਫੋਟੋਆਂ ਪੋਸਟ ਕਰਕੇ ਪੈਸੇ ਕਮਾਉਂਦੀ ਸੀ। ਇਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਉਸ ਦੇ ਇਕ ਵਿਦਿਆਰਥੀ ਦੇ ਪਿਤਾ ਨੇ ਅਧਿਆਪਕ ਦੀ ਅਸ਼ਲੀਲ ਵੀਡੀਓ ਦੇਖੀ। ਇਸ ਤੋਂ ਬਾਅਦ ਉਸ ਦੇ ਹੋਸ਼ ਉੱਡ ਗਏ। ਉਸ ਨੇ ਤੁਰੰਤ ਇਸ ਦੀ ਸ਼ਿਕਾਇਤ ਕੀਤੀ।


ਇਹ ਵੀ ਪੜ੍ਹੋ: Viral Video: ਮਹਿੰਗਾ ਪੈ ਗਿਆ ਕੁਦਰਤ ਨਾਲ ਪੰਗਾ! ਪਲਾਂ 'ਚ ਸਿਖਾ ਦਿੱਤਾ ਸਬਕ, ਕੁਦਰਤ ਨਾਲ ਕਰੋਗੇ ਖਿਲਵਾੜ ਤਾਂ ਹੋਏਗਾ ਬੁਰਾ ਹਾਲ...


ਅਧਿਆਪਕ ਦੀ ਪਛਾਣ ਰੋਕਸਾਨਾ ਡੌਸ ਰਿਸ ਅਬ੍ਰਾਂਤੇਸ ਵਜੋਂ ਹੋਈ ਹੈ। ਰੋਕਸਾਨਾ 'ਤੇ ਉਸ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਨੂੰ ਗੰਦੀਆਂ ਸਾਈਟਾਂ 'ਤੇ ਸ਼ੇਅਰ ਕਰਨ ਦਾ ਦੋਸ਼ ਸੀ। ਉਸ ਦੀ ਸ਼ਿਕਾਇਤ ਐਥਿਕਸ ਕਮੇਟੀ ਆਫ ਦ ਫੈਡਰਲ ਇੰਸਟੀਚਿਊਟ ਆਫ ਐਜੂਕੇਸ਼ਨ, ਸਾਇੰਸ ਐਂਡ ਟੈਕਨਾਲੋਜੀ ਆਫ਼ ਐਸਪੀਰੀਟੋ ਸੈਂਟੋ ਵਿੱਚ ਕੀਤੀ ਗਈ ਸੀ। ਰੋਕਸਾਨਾ ਦਾ ਐਡਲਟ ਉਸ ਦੇ ਵਿਦਿਆਰਥੀ ਦੇ ਪਿਤਾ ਨੇ ਆਪਣੇ ਮੋਬਾਈਲ 'ਤੇ ਦੇਖਿਆ ਸੀ। ਇਸ ਤੋਂ ਬਾਅਦ ਇਹ ਖਬਰ ਹੋਰ ਮਾਪਿਆਂ ਵਿੱਚ ਵੀ ਫੈਲ ਗਈ।


ਜੇਕਰ ਤੁਸੀਂ ਸੋਚ ਰਹੇ ਹੋ ਕਿ ਰੋਕਸਾਨਾ ਨੇ ਗੁਪਤ ਰੂਪ ਨਾਲ ਪੈਸੇ ਕਮਾਉਣ ਲਈ OnlyFans 'ਤੇ ਆਪਣਾ ਖਾਤਾ ਬਣਾਇਆ ਹੈ, ਤਾਂ ਤੁਸੀਂ ਗਲਤ ਹੋ। ਦਰਅਸਲ ਟਵਿੱਟਰ 'ਤੇ ਉਨ੍ਹਾਂ ਦਾ ਅਕਾਊਂਟ ਵੀ ਮੌਜੂਦ ਹੈ। ਉਸ ਦੀਆਂ ਕਈ ਅਸ਼ਲੀਲ ਤਸਵੀਰਾਂ prof_biosexy ਨਾਮ ਨਾਲ ਬਣਾਏ ਗਏ ਅਕਾਊਂਟ 'ਤੇ ਲੋਕਾਂ ਨੇ ਦੇਖੀਆਂ ਸਨ। ਸ਼ਿਕਾਇਤ ਤੋਂ ਬਾਅਦ ਹੁਣ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ। ਜਿਸ ਵਿੱਚ ਉਸ ਨੂੰ ਇੰਟਰਨੈੱਟ ਤੋਂ ਆਪਣੀ ਬਾਲਗ ਸਮੱਗਰੀ ਨੂੰ ਹਟਾਉਣ ਲਈ ਕਿਹਾ ਜਾ ਸਕਦਾ ਹੈ।


ਇਹ ਵੀ ਪੜ੍ਹੋ: ਗਾਂ ਨੂੰ ਬਚਾਉਣ ਲਈ ਸ਼ੇਰਨੀ ਨਾਲ ਭਿੜ ਗਿਆ ਕਿਸਾਨ, ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ