ਵਾਸ਼ਿੰਗਟਨ: ਅਮਰੀਕਾ 'ਚ ਇੱਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਏਲੀਅਨਸ ਨੇ ਉਸ ਨੂੰ ਅਗਵਾ ਕਰ ਲਿਆ ਤੇ ਉਸ ਦੀ ਬਾਂਹ ਵਿੱਚ ਨੈਨੋ-ਚਿੱਪ ਪਾ ਦਿੱਤੀ। ਇਸ ਕਾਰਨ ਉਸ ਦੀ ਪਤਨੀ ਨੇ ਉਸ ਨੂੰ ਛੱਡ ਦਿੱਤਾ ਤੇ ਉਸ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ। ਜਾਂਚ 'ਚ ਆਪਣੇ ਸਮੇਂ ਨੂੰ ਯਾਦ ਕਰਦਿਆਂ ਸਟੀਵ ਕੋਲਬਰਨ ਨਾਂ ਦੇ ਵਿਅਕਤੀ ਨੇ ਦਾਅਵਾ ਕੀਤਾ ਕਿ "ਟਿਪੀਕਲ ਗ੍ਰੇਅ" ਦਿਖਣ ਵਾਲੇ ਏਲੀਅਨਸ ਉਸ ਨੂੰ ਯੂਐਫਓ 'ਤੇ "ਸੈਂਕੜੇ ਵਾਰ" ਅਗਵਾ ਕਰ ਲੈ ਕੇ ਗਏ ਹਨ।
ਸ਼ੋਅ 'ਕੋਸਟ ਟੂ ਕੋਸਟ' 'ਚ ਇਨ੍ਹਾਂ ਘਟਨਾਵਾਂ ਦਾ ਵਰਣਨ ਕਰਦਿਆਂ, ਅਮਰੀਕੀ ਨਿਵਾਸੀ ਨੇ ਦੱਸਿਆ ਕਿ ਇੱਕ ਘਟਨਾ ਨੇ ਉਸਨੂੰ ਏਲੀਅੰਸ ਦੇ ਜੀਵਨ ਬਾਰੇ ਖੋਜ ਕਰਨ ਲਈ ਪ੍ਰੇਰਿਤ ਕੀਤਾ। ਉਸ ਨੇ ਆਪਣੀ ਜ਼ਿੰਦਗੀ ਇਸ ਨੂੰ ਸਮਰਪਿਤ ਕਰ ਦਿੱਤੀ, ਜਿਸ ਕਾਰਨ ਉਸ ਦਾ ਵਿਆਹ ਟੁੱਟ ਗਿਆ।
ਉਸਨੇ ਦੱਸਿਆ ਕਿ ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਉਸਨੇ ਇੱਕ ਯੂਐਫਓ ਨੂੰ ਆਪਣੇ ਆਵਾਕੈਡੋ ਦੇ ਰੁੱਖ 'ਤੇ ਘੁੰਮਦੇ ਵੇਖਿਆ। ਇਸ ਤੋਂ ਬਾਅਦ ਹਰੀ ਰੋਸ਼ਨੀ ਦੀ ਇੱਕ ਸ਼ਤੀਰ ਨੇ ਉਸਨੂੰ ਪੁਲਾੜ ਯਾਨ ਦੇ ਅੰਦਰ ਖਿੱਚ ਲਿਆ।
ਉਸਨੇ ਯਾਦ ਕੀਤਾ ਕਿ ਉਸਨੂੰ ਇੱਕ ਮੈਡੀਕਲ ਸਟੇਸ਼ਨ ਲਿਜਾਇਆ ਗਿਆ ਸੀ ਅਤੇ ਇੱਕ ਮੇਜ਼ 'ਤੇ ਲੇਟਣ ਲਈ ਕਿਹਾ ਗਿਆ ਸੀ। ਉਸ ਆਦਮੀ ਨੇ ਦਾਅਵਾ ਕੀਤਾ ਕਿ ਏਲੀਅਨਸ ਨੇ ਇੱਕ ਲੰਮੇ ਸਾਧਨ ਦੀ ਵਰਤੋਂ ਕੀਤੀ ਜੋ ਕਿ ਸਟੇਨਲੈਸ ਸਟੀਲ ਟਿਊਬਿੰਗ ਦੇ ਟੁਕੜੇ ਵਰਗਾ ਦਿਖਾਈ ਦਿੰਦਾ ਸੀ। ਇਸ ਦੇ ਅੰਦਰ ਇੱਕ ਫਾਈਬਰ-ਆਪਟਿਕ ਸੀ ਜੋ ਅਲਟਰਾਵਾਇਲਟ ਰੌਸ਼ਨੀ ਦਾ ਨਿਕਾਸ ਕਰਦਾ ਸੀ। ਸਟੀਵ ਨੇ ਕਿਹਾ ਕਿ ਅਗਵਾ ਹੋਣ ਤੋਂ ਬਾਅਦ ਜੀਵਨ ਪ੍ਰਤੀ ਉਸਦਾ ਨਜ਼ਰੀਆ ਪੂਰੀ ਤਰ੍ਹਾਂ ਬਦਲ ਗਿਆ।
ਉਸ ਨੇ ਕਿਹਾ ਕਿ ਕਈ ਵਾਰ ਉਹ ਕੰਮ ਜੋ ਮਨੁੱਖ ਕਰਦਾ ਹੈ ਉਹ ਸਭ ਢੁਕਵੇਂ ਨਹੀਂ ਲੱਗਦੇ। ਉਸਦੀ ਪਤਨੀ ਨੇ ਵੀ ਉਸਦੇ ਬਦਲੇ ਹੋਏ ਸੁਭਾਅ ਦਾ ਅਨੁਭਵ ਕੀਤਾ ਅਤੇ ਸਟੀਵ ਨੇ ਦਾਅਵਾ ਕੀਤਾ ਕਿ ਇਹ ਘਟਨਾ ਉਨ੍ਹਾਂ ਦੇ ਤਲਾਕ ਲਈ ਜ਼ਿੰਮੇਵਾਰ ਸੀ। ਸਟੀਵ ਨੇ ਇਹ ਵੀ ਖੁਲਾਸਾ ਕੀਤਾ ਕਿ ਅਲੌਕਿਕ ਦੀ ਜਾਂਚ ਦੀ ਮੰਗ ਕਰਨ ਕਾਰਨ ਉਸਨੇ ਆਪਣੀ ਨੌਕਰੀ ਗੁਆ ਦਿੱਤੀ।
ਇਹ ਵੀ ਪੜ੍ਹੋ: Gurdas Maan ਨੂੰ ਵੱਡੀ ਰਾਹਤ, ਹਾਈਕੋਰਟ ਤੋਂ ਮਿਲੀ ਅੰਤ੍ਰਿਮ ਜ਼ਮਾਨਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904